ਸੰਯੁਕਤ ਰਾਸ਼ਟਰ ਮੁਖੀ ਵਲੋਂ ਉਤਰੀ ਕੋਰੀਆ ਦੇ ਮਿਜ਼ਾਇਲ ਪ੍ਰੀਖਣ ਦੀ ਸਖਤ ਨਿਖੇਧੀ

ਸੰਯੁਕਤ ਰਾਸ਼ਟਰ, 29 ਨਵੰਬਰ (ਸ.ਬ) ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਨਤੋਨੀਓ ਗੁਤਾਰੇਸ ਨੇ ਉੱਤਰੀ ਕੋਰੀਆ ਵੱਲੋਂ ਕੀਤੇ ਗਏ ਨਵੇਂ ਮਿਜ਼ਾਇਲ ਪ੍ਰੀਖਣ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਉਸ ਨੂੰ ਕਿਹਾ ਹੈ ਕਿ ਉਹ ”ਅਸਥਿਰਤਾ ਲਿਆਉਣ ਵਾਲੇ ਅਜਿਹੇ ਕਦਮਾਂ ਤੋਂ ਪਰਹੇਜ ਕਰੇ| ਗੁਤਾਰੇਸ ਨੇ ਬੀਤੇ ਦਿਨੀਂ ਇਕ ਬਿਆਨ ਵਿਚ ਕਿਹਾ ਕਿ ਇਹ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਦਾ ਸਪੱਸ਼ਟ ਉਲੰਘਣ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਸਾਂਝੇ ਵਿਚਾਰ ਦੇ ਪ੍ਰਤੀ ਪੂਰੀ ਤਰ੍ਹਾਂ ਨਜ਼ਰਅੰਦਾਜ਼ੀ ਦਰਸਾਉਂਦਾ ਹੈ| ਉੱਤਰੀ ਕੋਰੀਆ ਨੇ ਤੜਕੇ ਇਕ ਅੰਤਰ ਮਹਾ ਦੀਪੀ ਬੈਲਿਸਟਿਕ ਮਿਜ਼ਾਇਲ ਦਾ ਪ੍ਰੀਖਣ ਕੀਤਾ| ਜਾਪਾਨ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਇਹ ਮਿਜ਼ਾਇਲ ਉਸ ਦੇ ਵਿਸ਼ੇਸ਼ ਆਰਥਿਕ ਖੇਤਰ ਵਿਚ ਆ ਕੇ ਡਿੱਗੀ| ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਉਤਰੀ ਕੋਰੀਆ ਦੇ ਇਸ ਨਵੇਂ ਮਿਜ਼ਾਇਲ ਪ੍ਰੀਖਣ ਉਤੇ ਅੱਜ ਐਮਰਜੈਂਸੀ ਬੈਠਕ ਕਰੇਗਾ| ਇਸ ਵਿਚ ਅਮਰੀਕਾ ਦੀ ਉਸ ਅਪੀਲ ਉਤੇ ਵੀ ਵਿਚਾਰ ਕੀਤਾ ਜਾਵੇਗਾ, ਜਿਸ ਵਿਚ ਉਸ ਨੇ ਉਤਰੀ ਕੋਰੀਆ ਦੀ ਬੁਰੇ ਰੁਝਾਨ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੂੰ ਉਸ ਉਤੇ ਅਤੇ ਜ਼ਿਆਦਾ ਪਾਬੰਦੀ ਲਗਾਉਣ ਨੂੰ ਕਿਹਾ ਹੈ| ਗੁਤਾਰੇਸ ਨੇ ਕਿਹਾ ਕਿ ਤਣਾਅ ਘੱਟ ਕਰਨ ਲਈ ਉਹ ਸਾਰੇ ਪੱਖਾਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ|

Leave a Reply

Your email address will not be published. Required fields are marked *