ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਉੱਤਰੀ ਕੋਰੀਆ ਦੇ ਕਈ ਡਿਪਲੋਮੈਟਾਂ ਤੇ ਲਾਏਗੀ ਪਾਬੰਦੀ  

ਸੰਯੁਕਤ ਰਾਸ਼ਟਰ, 2 ਜੂਨ (ਸ.ਬ.) ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਸ਼ਾਮਲ ਦੇਸ਼ ਅਮਰੀਕਾ ਅਤੇ ਚੀਨ ਵੱਲੋਂ ਉੱਤਰੀ ਕੋਰੀਆ ਦੇ ਡਿਪਲੋਮੈਟਾਂ ਖਿਲਾਫ਼ ਲਿਆਂਦੇ ਗਏ ਪ੍ਰਸਤਾਵ ਦੇ ਸੰਬੰਧ ਵਿੱਚ ਵੋਟ ਕਰਨਗੇ| ਇਹ ਫੈਸਲਾ ਉੱਤਰੀ ਕੋਰੀਆ ਵੱਲੋਂ ਲਗਾਤਾਰ ਮਿਜ਼ਾਈਲ ਪ੍ਰੀਖਣ ਕੀਤੇ ਜਾਣ ਤੋਂ ਬਾਅਦ ਲਿਆ ਗਿਆ ਹੈ| ਇਕ ਸੰਵਾਦ ਕਮੇਟੀ ਨੇ ਦੱਸਿਆ ਕਿ ਸੁਰੱਖਿਆ ਪ੍ਰੀਸ਼ਦ ਕੋਰਿਯੋ ਬੈਂਕ ਅਤੇ ਕੋਰੀਅਨ ਪੀਪਲਜ਼ ਆਰਮੀ ਦੀ ਰਣਨੀਤਿਕ ਰਾਕੇਟ ਫੋਰਸ ਦੇ ਪ੍ਰਮੁੱਖ ਅਤੇ ਹੋਰ 14 ਲੋਕਾਂ ਸਮੇਤ 4 ਡਿਪਲੋਮੈਟਾਂ ਤੇ ਪਾਬੰਦੀ ਲਾਉਣ ਦੀ ਯੋਜਨਾ ਬਣਾ ਰਹੀ ਹੈ| ਇਨ੍ਹਾਂ 14 ਲੋਕਾਂ ਵਿੱਚ ਚੋ-ਆਈ-ਯੂ ਵੀ ਸ਼ਾਮਲ ਹੈ, ਜਿਸ ਨੂੰ ਉੱਤਰੀ ਕੋਰੀਆ ਦੇ ਖ਼ੁਫੀਆ ਵਿਭਾਗ ਦਾ ਮੁਖੀ ਮੰਨਿਆ ਜਾਂਦਾ ਹੈ| ਜੇਕਰ ਇਹ ਪਾਬੰਦੀ ਲਾਗੂ ਹੋ ਜਾਂਦੀ ਹੈ ਤਾਂ ਇਨ੍ਹਾਂ ਦੀ ਕੌਮਾਤਰੀ ਜ਼ਾਇਦਾਦ ਨੂੰ ਜ਼ਬਤ ਕਰਨ ਅਤੇ ਆਵਾਜਾਈ ਪਾਬੰਦੀ ਲਾਗੂ ਕਰਨ ਦੇ ਆਦੇਸ਼ ਪਾਸ ਹੋ ਜਾਣਗੇ| ਅਮਰੀਕਾ ਨੇ ਚੀਨ ਨੂੰ ਪੰਜ ਹਫ਼ਤੇ ਤੱਕ ਉੱਤਰੀ ਕੋਰੀਆ ਤੇ ਪਾਬੰਦੀ ਲਾਉਣ ਲਈ ਤਿਆਰ ਕੀਤਾ ਹੈ| ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਅਹੁਦਾ ਸੰਭਾਲਣ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਅਮਰੀਕਾ ਅਤੇ ਚੀਨ ਉੱਤਰੀ ਕੋਰੀਆ ਤੇ ਪਾਬੰਦੀ ਲਾਉਣ ਤੇ ਸਹਿਮਤ ਹੋਏ ਹਨ| ਇਹ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਰੂਸ ਇਸ ਡਰਾਫਟ ਪ੍ਰਸਤਾਵ ਨੂੰ ਮਨਜ਼ੂਰੀ ਦੇਵੇਗਾ ਜਾਂ ਨਹੀਂ|

Leave a Reply

Your email address will not be published. Required fields are marked *