ਸੰਸਥਾ ਐਕਜੋਨੇਬਲ ਨੇ ਕਰਵਾਇਆ ‘ਮਿਸ਼ਨ ਸਲਾਮਤੀ ‘ ਪ੍ਰੋਗਰਾਮ

ਐਸ ਏ ਐਸ ਨਗਰ, 21 ਜੁਲਾਈ (ਸ.ਬ.) ਵਿਸ਼ਵ ਪੱਧਰੀ ਪੇਂਟਸ ਅਤੇ ਕੋਟਿੰਗਸ ਕੰਪਨੀ ਐਕਜੋਨੇਬਲ ਸੰਸਥਾ ਵੱਲੋਂ ਮਿਸ਼ਨ ਸਲਾਮਤੀ ਪ੍ਰੋਗਰਾਮ ਕਰਵਾਇਆ ਗਿਆ| ਪ੍ਰੋਗਰਾਮ ਵਿੱਚ ਮੁੱਖ ਭਾਈਵਾਲੀ ਬੰਗਲੌਰ ਦੇ ਗੈਰ ਲਾਭਕਾਰੀ ਸੰਗਠਨ ਸੰਭਵ ਫਾਊਂਡੇਸ਼ਨ ਨੇ ਵੀ ਹਿੱਸਾ ਲਿਆ| ਇਸ ਪ੍ਰੋਗਰਾਮ ਦਾ ਸੰਚਾਲਨ ਐਸਏਐਸ ਨਗਰ ਅਤੇ ਚੰਡੀਗੜ੍ਹ ਵਿੱਚ ਮੁਹਾਲੀ ਦੇ ਟਰੈਫਿਕ ਐਜੁਕੇਸ਼ਨ ਸੈਲ ਦੇ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ|
‘ਮਿਸ਼ਨ ਸਲਾਮਤੀ’ ਦਾ ਮਕਸਦ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਟਰਾਂਸਪੋਰਟੇਸ਼ਨ ਟੀਮ (ਬਸ ਡਰਾਈਵਰਾਂ, ਡਰਾਈਵਿੰਗ ਅਸਿਸਟੈਂਸ, ਫੀਮੇਲ ਅਟੈਂਡੇਂਟਸ) ਨੂੰ ਸੜਕ ਸੰਕੇਤਾਂ ਅਤੇ ਸੁਰੱਖਿਆ, ਟਰੈਫਿਕ ਨਿਯਮਾਂ ਅਤੇ ਮੁੱਢਲੇ ਇਲਾਜ ਬਾਰੇ ਸਿੱਖਿਅਤ ਕਰਨਾ ਹੈ| ਇਹ ਪ੍ਰੋਗਰਾਮ ਐਸਏਐਸ ਨਗਰ ਅਤੇ ਚੰਡੀਗੜ੍ਹ ਦੇ ਆਸੇ ਪਾਸੇ ਦੇ ਵਿਭਿੰਨ ਪਿੰਡਾਂ ਅਤੇ ਬਿਰਾਦਰੀਆਂ ਨੂੰ ਨੁੱਕੜ ਨਾਟਕ, ਪੇਂਡੂ ਬੈਠਕਾਂ, ਜਾਗਰੂਕਤਾ ਰੈਲੀਆਂ ਆਦਿ ਜਿਹੀਆਂ ਵਿਭਿੰਨ ਪਹਿਲਾਂ ਦੇ ਮਾਧਿਅਮ ਨਾਲ ਸਿੱਖਿਅਤ ਕਰ ਰਿਹਾ ਹੈ|
‘ਮਿਸ਼ਨ ਸਲਾਮਤੀ’ ਦੇ ਮਾਧਿਅਮ ਨਾਲ ਐਕਜੋਨੇਬਲ ਨੇ ਜੂਨ 2018 ਤੱਕ ਵਿਭਿੰਨ ਉਮਰ ਵਰਗਾਂ ਦੇ 5000 ਲੋਕਾਂ ਤੱਕ ਪਹੁੰਚ ਬਣਾਈ ਹੈ| ਇਸ ਵਿੱਚ 8 ਸਕੂਲ, 6 ਕਾਲਜ, 3 ਪਿੰਡ ਅਤੇ ਲੇਬਰ ਯੂਨੀਅਨਾਂ ਸ਼ਾਮਿਲ ਹਨ|
ਸ਼੍ਰੀ ਜਨਕ ਰਾਜ, ਹੈਡ ਕਾਂਸਟੇਬਲ, ਪੰਜਾਬ ਪੁਲੀਸ, ਜਿਹੜੇ ਕਿ ਮੁਹਾਲੀ ਤੋਂ ਟ੍ਰੈਫਿਕ ਐਜੁਕੇਸ਼ਨ ਸੈੱਲ ਦੀ ਅਗਵਾਈ ਕਰ ਰਹੇ ਹਨ, ਨੇ ਕਿਹਾ ਕਿ ਭਾਰਤ ਵਿੱਚ ਹਰ ਦਿਨ 1214 ਸੜਕ ਹਾਦਸੇ ਹੁੰਦੇ ਹਨ|

Leave a Reply

Your email address will not be published. Required fields are marked *