ਸੰਸਥਾ ਹੈਲਪਿੰਗ ਹੈਪਲੈਸ ਦੀ ਮੱਦਦ ਨਾਲ ਅਰਮੀਨੀਆ ਤੋਂ ਨੌਜਵਾਨ ਦੀ ਮ੍ਰਿਤਕ ਦੇਹ ਮਾਪਿਆਂ ਕੋਲ ਪਹੁੰਚੀ : ਬੀਬੀ ਰਾਮੂੰਵਾਲੀਆ

ਖਰੜ, 9 ਅਪ੍ਰੈਲ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੌਰ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸੰਸਥਾ ਦੇ ਯਤਨਾਂ ਨਾਲ ਅਰਮੀਨੀਆਂ ਵਿੱਚ ਮਾਰੇ ਗਏ ਖਰੜ ਦੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਖਰੜ ਲਿਆਂਦਾ ਗਿਆ ਹੈ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਰਾਮੂੰਵਾਲੀਆਂ ਨੇ ਕਿਹਾ ਕਿ ਖਰੜ ਦਾ ਵਸਨੀਕ ਨੌਜਵਾਨ ਹਰਸ਼ ਕੌਸ਼ਲ ਕੁੱਝ ਦਿਨ ਪਹਿਲਾ ਹੀ ਅਰਮੀਨੀਆ ਗਿਆ ਸੀ| ਉਥੇ ਅੰਚਾਨਕ ਹਰਸ਼ ਕੌਸ਼ਲ ਦੀ ਬਿਮਾਰ ਹੋਣ ਕਾਰਨ 22 ਮਾਰਚ 2018 ਨੂੰ ਮੌਤ ਹੋ ਗਈ| ਉਸ ਦੀ ਮ੍ਰਿਤਕ ਦੇਹ ਵਾਪਸ ਨਹੀਂ ਭੇਜੀ ਜਾ ਰਹੀ ਸੀ| ਇਸ ਸਬੰਧੀ ਇਕ ਏਜੰਟ ਵਲੋਂ 5 ਹਜਾਰ ਡਾਲਰ ਦੀ ਮੰਗ ਕੀਤੀ ਜਾ ਰਹੀ ਸੀ| ਜਦੋਂ ਹਰਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਹਨਾਂ ਨੇ ਅਰਮੀਨੀਆ ਵਿੱਚ ਸਥਿਤ ਭਾਰਤੀ ਰਾਜਦੂਤ ਨਾਲ ਸੰਪਰਕ ਕਾਇਮ ਕੀਤਾ| ਹਰਸ਼ ਦਾ ਭਰਾ ਦੀਪਕ ਕੌਸ਼ਲ ਇਟਲੀ ਤੋ ਮ੍ਰਿਤਕ ਦੇਹ ਲੈਣ ਲਈ ਅਰਮੀਨੀਆ ਗਿਆ ਹੋਇਆ ਸੀ ਉਹ ਵੀ ਉਹਨਾਂ ਦੀ ਸੰਸਥਾ ਨਾਲ ਲਗਾਤਾਰ ਸੰਪਰਕ ਵਿੱਚ ਸੀ| ਸੰਸਥਾ ਦੇ ਯਤਨਾਂ ਨਾਲ ਮ੍ਰਿਤਕ ਹਰਸ਼ ਦੀ ਮ੍ਰਿਤਕ ਦੇਹ ਖਰੜ ਵਿਖੇ ਉਸਦੇ ਪਰਿਵਾਰਕ ਮੈਂਬਰਾਂ ਕੋਲ ਪਹੁੰਚ ਗਈ ਹੈ| ਇਸ ਮੌਕੇ ਸ: ਕੁਲਦੀਪ ਸਿੰਘ ਬੈਰੋਪੁਰ ਸੱਕਤਰ ਹੈਲਪਿੰਗ ਹੈਪਲੈਸ ਹਾਜਰ ਸਨ|

Leave a Reply

Your email address will not be published. Required fields are marked *