ਸੰਸਥਾ ਹੈਲਪਿੰਗ ਹੈਪਲੈਸ ਦੀ ਮੱਦਦ ਨਾਲ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਪੰਜਾਬ ਪਹੁੰਚੀ

ਬਰਨਾਲਾ, 5 ਅਪ੍ਰੈਲ (ਸ.ਬ.) ਸੰਸਥਾ ਹੈਲਪਿੰਗ ਹੈਪਲੈਸ ਦੀ ਸੰਚਾਲਕ ਬੀਬੀ ਅਮਨਜੋਤ ਕੋਰ ਰਾਮੂੰਵਾਲੀਆ ਨੇ ਦਾਅਵਾ ਕੀਤਾ ਹੈ ਕਿ ਸੰਸਥਾ ਹੈਲਪਿੰਗ ਹੈਪਲੈਸ ਦੀ ਮੱਦਦ ਨਾਲ ਪੰਜਾਬੀ ਨੌਜਵਾਨ ਦੀ ਮ੍ਰਿਤਕ ਦੇਹ ਸਾਊਦੀ ਅਰਬ ਤੋਂ ਪੰਜਾਬ ਲਿਆਂਦੀ ਗਈ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਰਾਮੂੰਵਾਲੀਆ ਨੇ ਦੱਸਿਆ ਕਿ ਬਰਨਾਲਾ ਦੇ ਨੇੜਲੇ ਪਿੰਡ ਧਨੋਲਾ ਦਾ ਵਾਸੀ ਬਲਜੀਤ ਸਿੰਘ ਪਿਛਲੇ 1 ਸਾਲ ਤਂੋ ਸਾਊਦੀ ਅਰਬ ਕੰਮ ਕਰਨ ਲਈ ਗਿਆ ਹੋਇਆ ਸੀ| ਉਸ ਦੀ ਅਚਾਨਕ 28 ਜਨਵਰੀ ਨੂੰ ਬਿਮਾਰ ਹੋਣ ਕਾਰਨ ਮੌਤ ਹੋ ਗਈ| ਉਸ ਦੀ ਮੌਤ ਤਂੋ ਬਾਅਦ ਪਰਿਵਾਰ ਵਾਲਿਆਂ ਵਲੋਂ ਉਸ ਦੀ ਮ੍ਰਿਤਕ ਦੇਹ ਨੂੰ ਵਾਪਿਸ ਲੈ ਕਿ ਆਉਣ ਲਈ ਉਸਦੀ ਕੰਪਨੀ ਨਾਲ ਗੱਲ ਕੀਤੀ ਪਰ ਕੰਪਨੀ ਦੇ ਮਾਲਕ ਨੇ ਹਸਪਤਾਲ ਦਾ ਖਰਚਾ ਦੇਣ ਤੋਂ ਇਨਕਾਰ ਕਰ ਦਿੱਤਾ | ਬਲਜੀਤ ਦੀ ਪਤਨੀ ਪਰਮਜੀਤ ਕੌਰ ਨੇ ਉਹਨਾਂ ਦੀ ਸੰਸਥਾ ਨਾਲ ਸੰਪਰਕ ਕੀਤਾ ਤੇ ਮੱਦਦ ਦੀ ਮੰਗ ਕੀਤੀ| ਉਹਨਾਂ ਨੇ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਵਾਪਿਸ ਲੈ ਕਿ ਆਉਣ ਲਈ ਭਾਰਤੀ ਅੰਬੈਸੀ ਨੂੰ ਪੱਤਰ ਲਿਖਿਆ ਤੇ ਉਹਨਾਂ ਨਾਲ ਰਾਬਤਾ ਕਾਇਮ ਕੀਤਾ| ਇਸੇ ਦੌਰਾਨ ਸਾਊਦੀ ਅਰਬ ਵਿੱਚ ਭਾਰਤੀ ਰਾਜਦੂਤ ਅਹਿਮਦ ਜਾਵੇਦ ਨਾਲ ਗੱਲ ਕੀਤੀ ਤੇ ਕੰਪਨੀ ਦੇ ਮਾਲਕ ਤੇ ਦਬਾਅ ਬਣਾਈਆ ਜਿਸ ਦੇ ਤਹਿਤ ਉਸ ਨੇ ਬਲਜੀਤ ਸਿੰਘ ਦੇ ਹਸਪਤਾਲ ਦੇ ਬਿੱਲ ਤੇ ਮ੍ਰਿਤਕ ਦੇਹ ਦਾ ਪੰਜਾਬ ਆਉਣ ਦਾ ਸਾਰਾ ਖਰਚ ਦੇ ਦਿੱਤਾ| ਜਿਸ ਦੇ ਸਦਕਾ ਹੀ ਬਲਜੀਤ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਵਿੱਚ ਪਹੁੰਚ ਸਕੀ ਹੈ| ਇਸ ਮੌਕੇ ਸ: ਕੁਲਦੀਪ ਸਿੰਘ ਬੈਰੋਪੁਰ ਸਕੱਤਰ ਹੈਲਪਿੰਗ ਹੈਪਲੈਸ, ਸ: ਦੀਪਇੰਦਰ ਸਿੰਘ ਆਕਲੀਆ, ਸਿਵ ਕੁਮਾਰ ਸਲਾਹਕਾਰ, ਤਨਬੀਰ ਸਿੰਘ ਹਾਜਰ ਸਨ|

Leave a Reply

Your email address will not be published. Required fields are marked *