ਸੰਸਦ ਕੰਪਲੈਕਸ ਵਿੱਚ ਅੰਨਾ ਦਰਮੁਕ, ਤੇਦੇਪਾ ਅਤੇ ਵਾਈ.ਐਸ.ਆਰ. ਵੱਲੋਂ ਪ੍ਰਦਰਸ਼ਨ

ਨਵੀਂ ਦਿੱਲੀ, 4 ਅਪ੍ਰੈਲ (ਸ.ਬ.) ਅੰਨਾਦਰਮੁਕ, ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਅਤੇ ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਨੇ ਵੱਖ-ਵੱਖ ਮੁੱਦਿਆਂ ਤੇ ਅੱਜ ਸੰਸਦ ਭਵਨ ਕੰਪਲੈਕਸ ਵਿੱਚ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ| ਤੇਦੇਪਾ ਅਤੇ ਵਾਈ.ਐਸ.ਆਰ. ਕਾਂਗਰਸ ਜਿੱਥੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੀ ਹੈ, ਉਥੇ ਹੀ ਅੰਨਾ ਦਰਮੁਕ ਦੀ ਮੰਗ ਕਾਵੇਰੀ ਪ੍ਰਬੰਧਨ ਬੋਰਡ ਦੇ ਜਲਦ ਗਠਨ ਦੀ ਹੈ| ਸੰਸਦ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਤੇਦੇਪਾ ਅਤੇ ਅੰਨਾਦਰਮੁਕ ਦੇ ਸੰਸਦ ਮੈਂਬਰਾਂ ਨੇ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਬੈਠ ਕੇ ਧਰਨਾ ਦਿੱਤਾ| ਉਨ੍ਹਾਂ ਨੇ ਹੱਥਾਂ ਵਿੱਚ ਆਪਣੀਆਂ-ਆਪਣੀਆਂ ਮੰਗਾਂ ਦੀਆਂ ਤਖਤੀਆਂ ਲੈ ਰੱਖੀਆਂ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ| ਤੇਦੇਪਾ ਸੰਸਦ ਮੈਂਬਰਾਂ ਦੀਆਂ ਤਖਤੀਆਂ ਤੇ ‘ਆਂਧਰਾ ਪ੍ਰਦੇਸ਼ ਬਚਾਓ’ ਅਤੇ ‘ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿਓ’ ਦੇ ਨਾਅਰੇ ਲਿਖੇ ਸਨ|
ਹਰ ਦਿਨ ਨਵੇਂ ਰੂਪ ਵਿੱਚ ਨਵੇਂ ਸੰਦੇਸ਼ ਨਾਲ ਆਉਣ ਵਾਲੇ ਤੇਦੇਪਾ ਸੰਸਦ ਮੈਂਬਰ ਸ਼ਿਵਪ੍ਰਸਾਦ ਅੱਜ ਪਿੱਠ ਤੇ ਕੱਪੜਿਆਂ ਦਾ ਬੰਡਲ ਲਏ ਧੋਬੀ ਬਣ ਕੇ ਆਏ ਸਨ| ਉਨ੍ਹਾਂ ਨੇ ਕਿਹਾ ਕਿ ਅਸੀਂ ਕੱਪੜੇ ਤਾਂ ਸਾਫ਼ ਕਰ ਦੇ ਹਾਂ ਪਰ ਮਨ ਸਾਫ਼ ਨਹੀਂ ਕਰਦੇ| ਮੈਂ ਪ੍ਰਧਾਨ ਮੰਤਰੀ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਮਨ ਨੂੰ ਸਾਫ਼ ਕਰਨਾ ਜ਼ਰੂਰੀ ਹੈ| ਵਾਈ.ਐਸ.ਆਰ. ਕਾਂਗਰਸ ਦੇ ਮੈਂਬਰਾਂ ਨੇ ਸੰਸਦ ਭਵਨ ਦੇ ਗੇਟ ਨੰਬਰ 12 ਤੇ ਹੱਥਾਂ ਵਿੱਚ ਤਖਤੀਆਂ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਨਾਅਰੇ ਲਗਾਏ| ਉਹ ਵੀ ਆਂਧਰਾ ਪ੍ਰਦੇਸ਼ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਕਰ ਰਹੇ ਹਨ|

Leave a Reply

Your email address will not be published. Required fields are marked *