ਸੰਸਦ ਦੇ ਨਿਯਮਾਂ ਦੀ ਨਿਖੇਧੀ ਚਿੰਤਾਜਨਕ

ਜੇ ਇਹ ਸਵਾਲ ਕਰੀਏ ਕਿ ਲੋਕ ਸਭਾ ਵਿੱਚ ਰਾਫੇਲ ਉੱਤੇ ਬਹਿਸ ਨਾਲ ਹਾਸਿਲ ਕੀ ਹੋਇਆ ਤਾਂ ਜਵਾਬ ਵਿੱਚ ਨਿਰਾਸ਼ਾ ਹੀ ਹੱਥ ਲੱਗੇਗੀ| ਇਸ ਲਈ ਨਹੀਂ ਕਿ ਲੋਕ ਸਭਾ ਵਿੱਚ ਰਾਫੇਲ ਨਾਲ ਸਬੰਧਿਤ ਜਨਤਕ ਕੀਤੇ ਜਾਣ ਵਾਲੇ ਤੱਥ ਰੱਖੇ ਨਹੀਂ ਗਏ, ਸਗੋਂ ਇਸ ਲਈ ਕਿ ਬਹਿਸ ਦੇ ਬਾਵਜੂਦ ਇਸ ਉੱਤੇ ਵਿਵਾਦ ਦਾ ਅੰਤ ਨਹੀਂ ਹੋਇਆ| ਚਿੰਤਾ ਦੀ ਗੱਲ ਇਹ ਕਿ ਬਹਿਸ ਦੇ ਵਿੱਚ ਸੰਸਦ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਮੈਂਬਰਾਂ ਨੇ ਕਾਗਜ ਦੇ ਜਹਾਜ ਬਣਾ ਕੇ ਉਡਾਏ| ਸੰਸਦ ਬਹਿਸ ਲਈ ਹੈ, ਅਤੇ ਉਸਦੀ ਨਿਯਮਾਵਲੀ ਅਤੇ ਮਰਿਆਦਾਵਾਂ ਹਨ| ਇਸਦਾ ਧਿਆਨ ਸਾਰੇ ਮਾਣਯੋਗ ਮੈਂਬਰਾਂ ਨੂੰ ਰੱਖਣਾ ਹੈ|
ਕਾਂਗਰਸ ਸਭ ਤੋਂ ਜ਼ਿਆਦਾ ਸਮੇਂ ਤੱਕ ਸ਼ਾਸਨ ਕਰਨ ਵਾਲੀ ਪਾਰਟੀ ਰਹੀ ਹੈ| ਇਸ ਸਮੇਂ ਵੀ ਲੋਕ ਸਭਾ ਵਿੱਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਉਹੀ ਹੈ| ਸਰਕਾਰ ਉੱਤੇ ਹਮਲਾ ਕਰਨਾ, ਉਸਨੂੰ ਘੇਰਨਾ ਉਸਦੀ ਭੂਮਿਕਾ ਵਿੱਚ ਹੈ| ਸ਼ਾਸਨ ਵਿੱਚ ਅੱਜ ਇੱਕ ਦਲ ਜਾਂ ਗਠਜੋੜ ਹੈ, ਕੱਲ ਕੋਈ ਦੂਜਾ ਆਵੇਗਾ| ਪਰ ਸੰਸਦ ਨੇ ਤਾਂ ਕਾਇਮ ਰਹਿਣਾ ਹੈ| ਉਸਦੇ ਸਨਮਾਨ ਅਤੇ ਗਰਿਮਾ ਨੂੰ ਬਚਾ ਕੇ ਰੱਖਣਾ ਸਭ ਦਾ ਫਰਜ ਹੈ|
ਰਾਜਨੀਤਿਕ ਮੁਕਾਬਲਾ ਇਸ ਸੀਮਾ ਤੱਕ ਨਹੀਂ ਜਾਣਾ ਚਾਹੀਦਾ ਹੈ| ਜਿੱਥੇ ਤੱਕ ਰਾਫੇਲ ਦਾ ਸਵਾਲ ਹੈ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਹੀ ਸਭ ਗੱਲਾਂ ਦੁਹਰਾਈਆਂ ਜੋ ਉਹ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ| ਵਿੱਤ ਮੰਤਰੀ ਅਰੁ ਣ ਜੇਟਲੀ ਨੇ ਇਸਦਾ ਬਣਦਾ ਜਵਾਬ ਦੇਣ ਦੀ ਥਾਂ ਉਲਟਾ ਰਾਹੁਲ ਗਾਂਧੀ ਦਾ ਮਜਾਕ ਉੜਾਉਣ ਅਤੇ ਗਾਂਧੀ ਪਰਿਵਾਰ ਤੇ ਭ੍ਰਿਸ਼ਟਚਾਰ ਦੇ ਇਲਜਾਮ ਲਗਾਉਣ ਨੂੰ ਪਹਿਲ ਦਿੱਤੀ|
ਰਾਹੁਲ ਅਤੇ ਕਾਂਗਰਸ ਨੇ ਰਾਫੇਲ ਉੱਤੇ ਇੱਕ ਰਾਜਨੀਤਕ ਸਟੈਂਡ ਲੈ ਲਿਆ ਹੈ, ਜਿਸ ਤੋਂ ਉਹ ਪਿੱਛੇ ਹੱਟਣ ਨੂੰ ਤਿਆਰ ਨਹੀਂ| ਹੈ ਅਤੇ ਸੱਤਾਧਾਰੀਆਂ ਨੇ ਵੀ ਜਿੱਦ ਫੜੀ ਹੋਈ ਹੈ ਕਿ ਉਹ ਕਾਂਗਰਸ ਦੇ ਸਵਾਲਾਂ ਦਾ ਤਰਕਸ;ੰਗਤ ਜਵਾਬ ਦੇਣ ਦੀ ਥਾਂ ਗਾਂਧੀ ਪਰਿਵਾਰ ਤੇ ਨਿੱਰਜੀ ਹਮਲੇ ਕਰੇਗੀ| ਇਸ ਸਵਾਲ ਦਾ ਜਵਾਬ ਦੇਣ ਲJ. ਕੋਈ ਤਿਆਰ ਨਹੀਂ ਹੈ ਕਿ ਰਾਫੇਲ ਜਹਾਜ ਬਣਾਉਣ ਵਾਲੀ ਮੁੱਖ ਕੰਪਨੀ ਦੱਸਾਲਟ ਨੇ ਆਫਸੇਟ ਦੇ ਤਹਿਤ ਜਿਹੜੀਆਂ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਉਸਦੇ ਪਿੱਛੇ ਕਿਸਦਾ ਦਬਾਓ ਸੀ|
ਕਾਂਗਰਸ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਰਾਜਨੀਤਕ ਰਣਨੀਤੀ ਦੇ ਤਹਿਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟ ਸਾਬਤ ਕਰਨਾ ਚਾਹੁੰਦੀ ਹੈ ਅਤੇ ਇਸ ਲਈ ਉਹ ਆਪਣੇ ਦੋਸ਼ਾਂ ਤੇ ਕਾਇਮ ਹੈ| ਦੂਜੇ ਪਾਸੇ ਸੱਤਾਧਾਰੀ ਧਿਰ ਵਲੋਂ ਕਾਂਗਰਸ ਪਾਰਟੀ ਤੇ ਅਜਿਹੇ ਕਈ ਇਲਜਾਮ ਲਗਾਏ ਜਾਂਦੇ ਰਹੇ ਹਨ ਜਿਹੜੇ ਬੇਬੁਨਿਆਦ ਸਾਬਿਤ ਹੋਏ ਹਨ|
ਇਹ ਦੁਖਦ ਹੈ ਕਿ ਰੱਖਿਆ ਆਧੁਨਿਕੀਕਰਣ ਲਈ ਲਾਜ਼ਮੀ ਕਦਮ ਨੂੰ ਵਿਵਾਦ ਦਾ ਇੰਨਾ ਵੱਡਾ ਵਿਸ਼ਾ ਬਣਾ ਦਿੱਤਾ ਗਿਆ ਹੈ| ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਵੀ ਜਦੋਂ ਨੇਤਾਵਾਂ ਉੱਤੇ ਅਸਰ ਨਹੀਂ ਹੈ, ਤਾਂ ਸੰਸਦ ਵਿੱਚ ਦਿੱਤੇ ਗਏ ਜਵਾਬ ਦਾ ਕਿੱਥੋਂ ਹੋ ਸਕਦਾ ਹੈ|
ਮਨੋਜ ਕੁਮਾਰ

Leave a Reply

Your email address will not be published. Required fields are marked *