ਸੰਸਦ ਮੈਂਬਰ ਜਿਓਤਿਰਾਦਿਤਿਆ ਸਿੰਧੀਆ ਦਾ ਪੀ. ਏ. ਕੋਰੋਨਾ ਪਾਜੀਟਿਵ

ਭੋਪਾਲ, 7 ਜੁਲਾਈ (ਸ.ਬ.) ਮੱਧ ਪ੍ਰਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ| ਹਾਲ ਹੀ ਵਿੱਚ ਕੋਰੋਨਾ ਨਾਲ ਜੰਗ ਜਿੱਤ ਕੇ ਵਾਪਸ ਆਏ ਰਾਜ ਸਭਾ ਸੰਸਦ ਮੈਂਬਰ ਜਿਓਤਿਰਾਦਿਤਿਆ ਸਿੰਧੀਆ ਤੋਂ ਬਾਅਦ ਹੁਣ ਉਨ੍ਹਾਂ ਦੇ ਪੀ.ਏ. ਕੋਰੋਨਾ ਪਾਜ਼ੇਟਿਵ ਪਾਏ ਗਏ ਹਨ| ਪੀ.ਏ. ਦੇ ਪਾਜ਼ੇਟਿਵ ਆਉਣ ਤੋਂ ਬਾਅਦ ਪਾਰਟੀ ਵਿੱਚ ਸਨਸਨੀ ਫੈਲ ਗਈ| ਜਿਕਰਯੋਗ ਹੈ ਕਿ ਉਹ ਸਿੰਧੀਆ ਦੇ ਭੋਪਾਲ ਦੌਰੇ ਦੇ ਸਮੇਂ ਮੁੱਖ ਮੰਤਰੀ ਸ਼ਿਵਰਾਜ ਸਮੇਤ ਕਰੀਬ 1000 ਵਰਕਰਾਂ ਦੇ ਸੰਪਰਕ ਵਿੱਚ ਆਏ ਸਨ|
ਪ੍ਰਾਪਤ ਜਾਣਕਾਰੀ ਅਨੁਸਾਰ, ਜਿਓਤਿਰਾਦਿਤਿਆ ਸਿੰਧੀਆ ਦੇ ਪੀ.ਏ. ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ| ਉਹ ਹਾਲ ਹੀ ਵਿੱਚ ਸਿੰਧੀਆ ਨਾਲ ਭੋਪਾਲ ਦੌਰੇ ਤੇ ਰਹੇ ਹਨ| ਇਸ ਦੌਰਾਨ ਉਹ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਿੰਧੀਆ ਨਾਲ ਮੁੱਖ ਮੰਤਰੀ ਹਾਊਸ ਵਿੱਚ ਵੀ ਮੌਜੂਦ ਰਹੇ ਹਨ| ਉੱਥੇ ਹੀ ਸਿੰਧੀਆ ਦੀ ਵਿਧਾਇਕਾਂ ਨਾਲ ਹੋਈ ਚਰਚਾ ਦੇ ਸਮੇਂ ਵੀ ਉਹ ਨਾਲ ਹੀ ਸਨ ਅਤੇ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਰੋਹ ਅਤੇ ਭਾਜਪਾ ਦੀ ਵਰਚੁਅਲ ਰੈਲੀ ਦੌਰਾਨ ਭਾਜਪਾ ਦਫ਼ਤਰ ਵਿੱਚ ਵੀ ਨਾਲ ਰਹੇ| ਭੋਪਾਲ ਦੌਰੇ ਵਿੱਚ ਉਹ ਕਰੀਬ 1000 ਲੋਕਾਂ ਦੇ ਸੰਪਰਕ ਵਿੱਚ ਆਏ ਹਨ| ਜਿਕਰਯੋਗ ਹੈ ਕਿ ਸਿੰਧੀਆ ਅਤੇ ਉਨ੍ਹਾਂ ਦੀ ਮਾਂ ਮਾਧਵੀ ਰਾਜੇ ਸਿੰਧੀਆ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ| ਦਿੱਲੀ ਦੇ ਮੈਕਸ ਹਸਪਤਾਲ ਵਿੱਚ ਇਲਾਜ ਦੇ ਬਾਅਦ ਉਹ ਸਿਹਤਮੰਦ ਹੋਏ ਸਨ|

Leave a Reply

Your email address will not be published. Required fields are marked *