ਸੰਸਦ ਵਿੱਚ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਤੇ ਉਠਾਉਂਦਾ ਰਹਾਂਗਾ : ਚੰਦੂਮਾਜਰਾ

ਐਸ ਏ ਐਸ ਨਗਰ, 10 ਅਪ੍ਰੈਲ (ਸ.ਬ.) ਦੇਸ਼ ਦੇ ਸਭ ਤੋਂ ਵਧੀਆ ਪਾਰਲੀਮੈਂਟੀਰਅਨ ਦਾ ਇਨਾਮ ਐਵਾਰਡ ਅਤੇ ਸਨਮਾਨ ਅਸਲ ਵਿੱਚ ਹਲਕਾ ਆਨੰਦਪੁਰ ਸਾਹਿਬ ਦੇ ਲੋਕਾਂ ਦਾ ਹੀ ਸਨਮਾਨ ਹੈ ਅਤੇ ਹਲਕੇ ਦੇ ਲੋਕਾਂ ਦੀ ਪ੍ਰੇਰਨਾ ਨਾਲ ਹੀ ਮੈਂ ਇਹ ਇਨਾਮ ਹਾਸਿਲ ਕਰਨ ਦੇ ਸਮਰਥ ਹੋਇਆ ਹਾਂ| ਇਹ ਗੱਲ ਸੰਸਦ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਰਾਮਗੜ੍ਹੀਆ ਸਭਾ ਮੁਹਾਲੀ ਵਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਹਾਲ ਵਿੱਚ ਕਰਵਾਏ ਗਏ ਇਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਆਖੀ| ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਵਲੋਂ ਪਿਆਰ ਨਾਲ ਹੀ ਹੀ ਉਹ ਪਾਰਲੀਮੈਂਟ ਵਿੱਚ ਪਹੁੰਚੇ ਹਨ ਅਤੇ ਲੋਕ ਸਭਾ ਵਿੱਚ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ ਉਪਰ ਉਠਾਉਂਦੇ ਰਹਿਣਗੇ| ਇਸ ਸਮਾਗਮ ਦੌਰਾਨ ਰਾਮਗੜੀ੍ਹਆ ਸਭਾ ਦੇ ਪ੍ਰਧਾਨ ਡਾ ਸਤਵਿੰਦਰ ਸਿੰਘ ਭੰਵਰਾ ਦੀ ਅਗਵਾਈ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਭਾਰਤ ਦੇ ਸ੍ਰੇਸਠ ਸਾਂਸਦ ਚੁਣੇ ਜਾਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਅਕਾਲੀ ਦਲ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਸਮਾਜ ਦੇ ਵਿਕਾਸ ਵਿੱਚ ਰਾਮਗੜੀਆ ਸਭਾ ਵਰਗੀਆਂ ਸੰਸਥਾਵਾਂ ਦਾ ਬਹੁਤ ਯੋਗਦਾਨ ਹੈ, ਇਹਨਾਂ ਸੰਸਥਾਵਾਂ ਨੂੰ ਆਪਣਾ ਕਾਰਜ ਖੇਤਰ ਹੋਰ ਵਧਾਉਣਾ ਚਾਹੀਦਾ ਹੈ| ਇਸ ਮੌਕੇ ਰਾਮਗੜ੍ਹੀਆ ਸਭਾ ਦੇ ਪ੍ਰਧਾਨ ਡਾ. ਸਤਵਿੰਦਰ ਸਿੰਘ ਭੰਵਰਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਸਟੇਜ ਸੰਚਾਲਨ ਸਭਾ ਦੇ ਜਨਰਲ ਸਕੱਤਰ ਸ ਕਰਮ ਸਿੰਘ ਬਬਰਾ ਨੇ ਕੀਤਾ|
ਇਸ ਮੌਕੇ ਅਕਾਲੀ ਦਲ ਬੀ ਸੀ ਸੈਲ ਦੇ ਜਿਲ੍ਹਾ ਪ੍ਰਧਾਨ ਸ੍ਰ. ਗੁਰਮੁੱਖ ਸਿੰਘ ਸੋਹਲ, ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਯੂਥ ਅਕਾਲੀ ਦਲ (ਸ਼ਹਿਰੀ) ਦੇ ਜਿਲ੍ਹਾ ਪ੍ਰਧਾਨ ਸ੍ਰ. ਹਰਮਨਪ੍ਰੀਤ ਸਿੰਘ ਪ੍ਰਿੰਸ, ਪ੍ਰੋ ਚੰਦੂਮਾਜਰਾ ਦੇ ਬੇਟੇ ਸਿਮਰਨਜੀਤ ਸਿੰਘ ਚੰਦੂਮਾਜਰਾ, ਪ੍ਰੋ ਚੰਦੂਮਾਜਰਾ ਦੇ ਓ ਐਸ ਡੀ ਹਰਦੇਵ ਸਿੰਘ, ਕੌਂਸਲਰ ਪਰਵਿੰਦਰ ਸਿੰਘ ਸੋਹਾਣਾ, ਕਮਲਜੀਤ ਸਿੰਘ ਰੂਬੀ, ਕੌਂਸਲਰ ਹਰਪਾਲ ਸਿੰਘ ਚੰਨਾ, ਕੌਂਸਲਰ ਜਸਬੀਰ ਕੌਰ ਅਤਲੀ, ਕੌਂਸਲਰ ਕਮਲਪ੍ਰੀਤ ਕੌਰ, ਕੌਂਸਲਰ ਹਰਦੀਪ ਸਿੰਘ ਸਰਾਓਂ, ਕੌਂਸਲਰ ਸੁਖਦੇਵ ਸਿੰਘ, ਰਾਮਗੜ੍ਹੀਆ ਸਭਾ ਦੇ ਸਰਪ੍ਰਸਤ ਸ੍ਰ. ਦਰਸ਼ਨ ਸਿੰਘ ਕਲਸੀ, ਸ੍ਰ. ਪ੍ਰਦੀਪ ਸਿੰਘ ਭਾਰਜ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਮੁਹਾਲੀ, ਸ੍ਰ. ਨਰਿੰਦਰ ਸਿੰਘ ਸੰਧੂ ਸਾਹਿਬਜਾਦਾ ਟਿੰਬਰ ਵਾਲੇ, ਸ੍ਰ. ਮਨਜੀਤ ਸਿੰਘ ਮਾਨ ਪ੍ਰਧਾਨ ਦਸਮੇਸ਼ ਵੈਲਫੇਅਰ ਕਂੌਸਲ ਅਤੇ ਸਮੂਹ ਮੈਂਬਰ, ਸ੍ਰ. ਦੀਦਾਰ ਸਿੰਘ ਕਲਸੀ ਪ੍ਰਧਾਨ ਭਾਈ ਲਾਲੋ ਕੋਆਪਰੇਟਿਵ ਸੁਸਾਇਟੀ (ਰਜਿ.) ਅਤੇ ਸਮੂਹ ਮਂੈਬਰ, ਮੋਟਰ ਮਾਰਕੀਟ ਫੇਜ਼ 1 ਦੇ ਪ੍ਰਧਾਨ ਸ੍ਰ. ਅਮਨਦੀਪ ਸਿੰਘ ਅਬਿਆਨਾ ਅਤੇ ਚਰਨਜੀਤ ਸਿੰਘ ਬੰਟੀ, ਹਰਦੇਵ ਸਿੰਘ ਲਾਲੀ, ਅਮਿਤ ਕਾਂਸਲ, ਬਲਦੇਵ ਸਿੰਘ, ਮਾਨ ਸਿੰਘ, ਜੀਤ ਬਾਈ, ਸੁਲਤਾਨ ਸਿੰਘ, ਮਨਦੀਪ ਸਿੰਘ, ਜਸਵੀਰ ਸਿੰਘ, ਜਤਿੰਦਰ ਗਿਲ, ਪ੍ਰਾਈਵੇਟ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਸ੍ਰ. ਸੂਰਤ ਸਿੰਘ ਕਲਸੀ ਅਤੇ ਸਮੂਹ ਮੈਂਬਰ, ਗੁਰਦੁਆਰਾ ਤਾਲਮੇਲ ਕਮੇਟੀ ਵਲੋਂ ਸ੍ਰ. ਪਰਮਜੀਤ ਸਿੰਘ ਗਿੱਲ, ਸ੍ਰ. ਅਮਰਜੀਤ ਸਿੰਘ ਪਾਹਵਾ ਅਤੇ ਹੋਰ ਮਂੈਬਰ, ਸਮਾਲ ਸਕੇਲ ਇੰਡਸਟਰੀਅਲ ਟੇਨੇਟ ਐਸੋਸੀਏਸਨ ਦੇ ਪ੍ਰਧਾਨ ਸ੍ਰ. ਭੁਪਿੰਦਰ ਸਿੰਘ ਮੁੱਧੜ, ਸ੍ਰ. ਜਗਤਾਰ ਸਿੰਘ ਬਬਰਾ ਤੇ ਹੋਰ ਮਂੈਬਰ, ਵਪਾਰ ਮੰਡਲ ਦੇ ਚੇਅਰਮੈਨ ਸ੍ਰ. ਸੀਤਲ ਸਿੰਘ, ਜਨਰਲ ਸਕੱਤਰ ਸ੍ਰ. ਸਰਬਜੀਤ ਸਿੰਘ ਪਾਰਸ, ਪਰਵਿੰਦਰ ਸਿੰਘ ਬੰਟੀ, ਜਤਿੰਦਰ ਸਿੰਘ ਬੱਬੂ, ਸੁਖਦੀਪ ਸਿੰਘ, ਮਹਿੰਦਰ ਸਿੰਘ ਕਾਨਪੁਰੀ, ਸਤਨਾਮ ਸਿੰਘ ਮਲਹੋਤਰਾ, ਨਿਰਮਲ ਸਿੰਘ, ਜਸਵੰਤ ਸਿੰਘ, ਰਾਮਗੜ੍ਹੀਆ ਸਭਾ ਦੇ ਸਮੂਹ ਸਾਬਕਾ ਪ੍ਰਧਾਨ ਸ਼ਵਿੰਦਰ ਸਿੰਘ ਖੋਖਰ, ਨਿਰਮਲ ਸਿੰਘ ਸਭਰਵਾਲ, ਦਵਿੰਦਰ ਸਿੰਘ ਵਿਰਕ, ਬਾਲਾ ਸਿੰਘ ਰਾਘੋ, ਬਲਬੀਰ ਸਿੰਘ ਭੰਮਰਾ, ਗੁਰਚਰਨ ਸਿੰਘ ਨੰਨੜਾ, ਦਵਿੰਦਰ ਸਿੰਘ ਨੰਨੜਾ, ਲਖਵੀਰ ਸਿੰਘ ਹੁੰਝਣ, ਹਰਵਿੰਦਰ ਸਿੰਘ ਰਣੌਤਾ, ਹਰਪਾਲ ਸਿੰਘ ਬਰਾੜ, ਸ੍ਰ. ਬਲਵਿੰਦਰ ਸਿੰਘ ਹੁੰਜਣ, ਮੇਜਰ ਸਿੰਘ ਭੁੱਲਰ, ਸ੍ਰ. ਦਲਜੀਤ ਸਿੰਘ, ਜਸਵੰਤ ਸਿੰਘ ਧੰਜਲ, ਜਸਵਿੰਦਰ ਸਿੰਘ ਵਿਰਕ, ਸ੍ਰ. ਜਸਰਾਜ ਸਿੰਘ ਸੋਨੂੰ, ਸ੍ਰ. ਹਰਪਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *