ਸੰਸਾਰਿਕ ਸ਼ਾਂਤੀ ਪੱਧਰ ਵਿੱਚ ਆ ਰਹੀ ਗਿਰਾਵਟ

ਰਾਹਤ ਦੀ ਗੱਲ ਹੈ ਕਿ ਦੇਸ਼ ਵਿੱਚ ਸ਼ਾਂਤੀ ਦਾ ਮਾਹੌਲ ਬਣ ਰਿਹਾ ਹੈ| ਅਜਿਹਾ ਤੁਹਾਨੂੰ ਲੱਗੇ ਜਾਂ ਨਾ ਲੱਗੇ ਪਰੰਤੂ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (ਆਈਈਪੀ) ਵੱਲੋਂ ਤਿਆਰ ਕੀਤੇ ਗਏ ਗਲੋਬਲ ਪੀਸ ਇੰਡੈਕਸ 2018 ਵਿੱਚ ਫਿਲਹਾਲ ਇਹੀ ਨਤੀਜਾ ਕੱਢਿਆ ਗਿਆ ਹੈ| ਪਿਛਲੇ ਸਾਲ ਦੇ 141ਵੇਂ ਸਥਾਨ ਤੋਂ ਸੁਧਰ ਕੇ ਅਸੀਂ 137ਵੇਂ ਨੰਬਰ ਤੇ ਆ ਗਏ ਹਾਂ, ਹਾਲਾਂਕਿ ਦੁਨੀਆ ਦੇ ਹਾਲਾਤ ਪਹਿਲਾਂ ਦੇ ਮੁਕਾਬਲੇ ਹੋਰ ਮਾੜੇ ਹੋ ਗਏ ਹਨ| ਆਈਈਪੀ ਦੀ ਇਹ ਬਾਰਵੀਂ ਸਾਲਾਨਾ ਰਿਪੋਰਟ ਹੈ, ਜਿਸ ਵਿੱਚ 163 ਦੇਸ਼ਾਂ ਦੇ ਹਾਲਾਤਾਂ ਦਾ ਪ੍ਰੀਖਣ ਕੀਤਾ ਗਿਆ ਹੈ|
ਦੁਨੀਆ ਦੀ ਕੁਲ ਆਬਾਦੀ ਦੇ 99. 7 ਫੀਸਦੀ ਹਿੱਸੇ ਨੂੰ ਕਵਰ ਕਰਦੀ ਇਸ ਸਟਡੀ ਦੇ ਮੁਤਾਬਕ, ਭਾਰਤ ਵਿੱਚ ਹਾਲਾਤ ਸੁਧਰਣ ਦਾ ਸਿਹਰਾ ਸਰਕਾਰ ਦੀਆਂ ਉਨ੍ਹਾਂ ਨੀਤੀਆਂ ਨੂੰ ਜਾਂਦਾ ਹੈ ਜਿਨ੍ਹਾਂ ਦੇ ਕਾਰਨ ਹਿੰਸਕ ਗੁਨਾਹਾਂ ਤੇ ਰੋਕ ਲੱਗ ਸਕੀ| ਰਿਪੋਰਟ ਦੱਸਦੀ ਹੈ ਕਿ ਸਾਡੇ ਇੱਥੇ ਧੋਖਾਧੜੀ ਆਦਿ ਭਾਵੇਂ ਵਧੀ ਹੈ ਪਰ ਹਿੰਸਕ ਗੁਨਾਹਾਂ ਦਾ ਮਿਆਰ ਪਹਿਲਾਂ ਤੋਂ ਹੇਠਾਂ ਆਇਆ ਹੈ| ਇਸ ਦੇ ਨਾਲ ਹੀ ਰਿਪੋਰਟ ਇਹ ਵੀ ਦੱਸਦੀ ਹੈ ਕਿ ਇਸ ਦੌਰਾਨ ਪ੍ਰਧਾਨ ਮੰਤਰੀ ਦਫਤਰ ਵਿੱਚ ਹੋਏ ਸੱਤਾ ਦੇ ਕੇਂਦਰੀਕਰਨ ਨਾਲ ਰਾਜਨੀਤਿਕ ਅਸਥਿਰਤਾ ਦੇ ਮੋਰਚੇ ਤੇ ਭਾਰਤ ਦੇ ਅੰਕ ਘੱਟ ਹੋ ਗਏ ਹਨ| ਰਾਜਨੀਤਿਕ ਦੁੱਖ ਅਤੇ ਅੰਦਰੂਨੀ ਸੰਘਰਸ਼ ਦੇ ਮੋਰਚੇ ਤੇ ਵੀ ਹਾਲਾਤ ਵਿਗੜੇ ਹਨ, ਪਰੰਤੂ ਕੁਲ ਮਿਲਾ ਕੇ ਭਾਰਤ ਦੀ ਪੋਜੀਸ਼ਨ ਬਿਹਤਰ ਹੋਈ ਹੈ| ਸਭ ਤੋਂ ਸ਼ਾਂਤੀਪੂਰਨ ਦੇਸ਼ ਦਾ ਤਮਗਾ 2008 ਤੋਂ ਹੀ ਆਇਸਲੈਂਡ ਦੇ ਕੋਲ ਹੈ, ਜੋ ਇਸ ਵਾਰ ਵੀ ਬਰਕਰਾਰ ਰਿਹਾ| ਉਸ ਤੋਂ ਬਾਅਦ ਕ੍ਰਮਵਾਰ ਨਿਊਜੀਲੈਂਡ, ਆਸਟਰਿਆ, ਪੁਰਤਗਾਲ, ਡੈਨਮਾਰਕ, ਕਨੇਡਾ, ਚੈਕ ਰਿਪਬਲਿਕ , ਸਿੰਗਾਪੁਰ , ਜਾਪਾਨ ਅਤੇ ਆਇਰਲੈਂਡ ਦਾ ਨੰਬਰ ਹੈ| ਸਭ ਤੋਂ ਅਸ਼ਾਂਤ ਦੇਸ਼ਾਂ ਵਿੱਚ ਸੀਰੀਆ, ਅਫਗਾਨਿਸਤਾਨ , ਇਰਾਕ , ਸਾਊਥ ਸੂਡਾਨ ਅਤੇ ਯਮਨ ਹਨ | ਪਰੰਤੂ ਖਾਸ ਗੱਲ ਇਹ ਹੈ ਕਿ ਸਭ ਤੋਂ ਚੰਗੇ ਅਤੇ ਸਭ ਤੋਂ ਬੁਰੇ ਦੀਆਂ ਸ਼੍ਰੇਣੀਆਂ ਤੋਂ ਵੱਖ ਪੂਰੀ ਦੁਨੀਆ ਦੇ ਪੱਧਰ ਤੇ ਅਸੀਂ ਪਹਿਲਾਂ ਤੋਂ ਜ਼ਿਆਦਾ ਹਿੰਸਾ ਵਾਲੇ ਦੌਰ ਵਿੱਚ ਪਹੁੰਚ ਗਏ ਹਾਂ|
ਰਿਪੋਰਟ ਦੇ ਮੁਤਾਬਕ, ਸੰਸਾਰਿਕ ਸ਼ਾਂਤੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 0. 2 ਫੀਸਦੀ ਘੱਟ ਗਿਆ ਹੈ| ਇਹ ਲਗਾਤਾਰ ਚੌਥਾ ਸਾਲ ਹੈ ਜਦੋਂ ਸ਼ਾਂਤੀ ਦਾ ਪੱਧਰ ਪਹਿਲਾਂ ਤੋਂ ਘਟਿਆ ਹੈ| ਇਸਦੀ ਇੱਕ ਵੱਡੀ ਵਜ੍ਹਾ ਇਹ ਹੈ ਕਿ ਸੰਸਾਰਿਕ ਅਗਵਾਈ ਅਸ਼ਾਂਤੀ ਦਾ ਕਾਰਨ ਬਣੇ ਮਸਲਿਆਂ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਕੋਈ ਸਥਾਈ ਪਹਿਲ ਨਹੀਂ ਕਰ ਸਕੀ ਹੈ| ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਹਾਕੇ ਵਿੱਚ ਉਭਰੇ ਮਸਲੇ ਵੀ ਹੁਣ ਤੱਕ ਹੱਲ ਨਹੀਂ ਕੀਤੇ ਜਾ ਸਕੇ ਹਨ| ਆਮ ਆਦਮੀ ਰੋਜੀ – ਰੋਟੀ ਦੇ ਦਬਾਅ ਹੇਠ ਪਿਸ ਹੀ ਰਿਹਾ ਹੈ| ਸਰਕਾਰਾਂ ਚਾਹੇ ਤਾਂ ਇਸ ਬੋਝੇ ਵਿੱਚੋਂ ਅਸ਼ਾਂਤੀ ਦਾ ਹਿੱਸਾ ਕਾਫ਼ੀ ਘਟਾਇਆ ਜਾ ਸਕਦਾ ਹੈ|
ਦਮਨਪੀਤ

Leave a Reply

Your email address will not be published. Required fields are marked *