ਸੰਸਾਰ ਦੀ ਤੀਜੀ ਸਭ ਤੋਂ ਤਾਕਤਵਰ ਫੌਜ ਹੈ ਭਾਰਤੀ ਸੈਨਾ

ਭਾਰਤੀ ਫੌਜ ਦੀ ਬਹਾਦਰੀ ਦਾ ਇਤਿਹਾਸ ਗੌਰਵਮਈ ਹੈ| ਸੈਨਾ ਦਿਵਸ ਤੇ ਦੇਸ਼ ਨੂੰ ਆਪਣੀ ਫੌਜ ਦੀ ਤਾਕਤ ਅਤੇ ਬਹਾਦਰੀ ਉੱਤੇ ਮਾਣ ਹੈ| 1962 ਦੀ ਚੀਨ ਨਾਲ ਜੰਗ ਨੂੰ ਛੱਡ ਦਿੱਤਾ ਜਾਵੇ ਤਾਂ ਬਾਕੀ ਸਾਰੇ ਮੌਕਿਆਂ ਤੇ ਭਾਰਤੀ ਫੌਜ ਨੇ ਜਿੱਤ ਦਾ ਝੰਡਾ ਲਹਿਰਾਇਆ ਹੈ| 1962 ਦੀ ਲੜਾਈ ਵਿੱਚ ਹਾਰ ਵੀ ਫੌਜੀਆਂ ਦੀ ਹਾਰ ਨਹੀਂ ਸੀ, ਬਲਕਿ ਚੀਨ ਦੀ ਜਿਦ ਅਤੇ ਤਤਕਾਲੀਨ ਭਾਰਤ ਦੇ ਸ਼ਾਸਕੀ ਅਗਵਾਈ ਦੀ ਅਸਫਲਤਾ ਸੀ| ਨਹੀਂ ਤਾਂ ਜਦੋਂ – ਜਦੋਂ ਸਾਡੇ ਫੌਜੀਆਂ ਨੂੰ ਸ਼ਾਸਕੀ ਅਗਵਾਈ ਦਾ ਸਾਥ ਮਿਲਿਆ, ਉਨ੍ਹਾਂ ਨੇ ਕਾਮਯਾਬੀ ਦਾ ਇਤਿਹਾਸ ਰਚਿਆ| ਚਾਹੇ ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਬ੍ਰਿਟਿਸ਼ ਫੌਜ ਦੇ ਅੰਗ ਦੇ ਰੂਪ ਵਿੱਚ ਭਾਰਤੀ ਜਵਾਨਾਂ ਦੀ ਕੀਰਤੀ ਹੋਵੇ, ਚਾਹੇ ਆਜ਼ਾਦੀ ਤੋਂ ਬਾਅਦ 1947-48 ਵਿੱਚ ਵੰਡ ਤੋਂ ਬਾਅਦ ਪਾਕਿ ਨਾਲ ਸੰਘਰਸ਼ ਹੋਵੇ ਜਾਂ 1965 ਦੀ ਜੰਗ ਹੋਵੇ ਜਾਂ 1971 ਵਿੱਚ ਬਾਂਗਲਾ ਮੁਕਤੀ ਸੰਗਰਾਮ ਹੋਵੇ ਜਾਂ ਕਰਗਿਲ ਜੰਗ, ਹਰ ਮੋਰਚੇ ਤੇ ਬਹਾਦਰ ਫੌਜੀਆਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਦੁਸ਼ਮਨਾਂ ਨੂੰ ਧੂੜ ਚਟਾਈ ਅਤੇ ਜਿਤ ਦਾ ਝੰਡਾ ਲਹਿਰਾਇਆ| ਅੰਦਰੂਨੀ ਮੋਰਚੇ ਤੇ ਵੀ ਚਾਹੇ ਹੜ੍ਹ ਹੋਣ, ਸੁਨਾਮੀ ਹੋਵੇ, ਭੁਚਾਲ ਹੋਵੇ, ਹੋਰ ਕੁਦਰਤੀ ਆਫਤਾਂ ਹੋਣ, ਦੁਰੁਹ ਰੇਸਕਿਊ ਆਪਰੇਸ਼ਨ ਹੋਵੇ, ਅੱਤਵਾਦ ਨਾਲ ਲੋਹਾ ਲੈਣਾ ਹੋਵੇ, ਸਾਰਿਆਂ ਵਿੱਚ ਸਾਡੇ ਫੌਜੀਆਂ ਨੇ ਸਫਲਤਾ ਹਾਸਿਲ ਕੀਤੀ ਹੈ| ਅੱਤਵਾਦ ਦੇ ਖਿਲਾਫ ਵੀ ਭਾਰਤੀ ਫੌਜ ਮਜਬੂਤੀ ਨਾਲ ਲੜ ਰਹੀ ਹੈ| ਭਾਰਤੀ ਫੌਜ 12 ਲੱਖ ਗਿਣਤੀ ਦੇ ਨਾਲ ਚੀਨ ਤੋਂ ਬਾਅਦ ਸੰਸਾਰ ਦੀ ਦੂਜੀ ਵੱਡੀ ਫੌਜ ਹੈ| ਤਿੰਨੋਂ ਫੌਜ ਦੀ ਕੁਲ ਸਮਰੱਥਾ ਦੇ ਹਿਸਾਬ ਨਾਲ ਅਮਰੀਕਾ ਅਤੇ ਚੀਨ ਤੋਂ ਬਾਅਦ ਸੰਸਾਰ ਵਿੱਚ ਭਾਰਤ ਦੀ ਤੀਜੀ ਤਾਕਤਵਰ ਫੌਜ ਹੈ| ਸੈਨਾ ਦਿਵਸ ਤੇ ਸਾਨੂੰ ਆਪਣੇ ਫੌਜੀਆਂ ਦੀ ਤਾਕਤ ਅਤੇ ਬਹਾਦੁਰੀ ਦੀ ਗਾਥਾ ਤੇ ਇਤਰਾਉਣ ਦਾ ਮੌਕਾ ਜਰੂਰ ਹੈ, ਪਰ ਸਾਡੀ ਫੌਜ ਦੇ ਸਾਹਮਣੇ ਮੁਸ਼ਕਿਲ ਚੁਣੌਤੀਆਂ ਵੀ ਹਨ| ਇਸ ਉੱਤੇ ਗੰਭੀਰਤਾ ਨਾਲ ਚਰਚਾ ਹੋਣੀ ਚਾਹੀਦੀ ਹੈ| ਇੱਕ ਪਾਸੇ ਜਿੱਥੇ ਪਾਕਿ ਅਤੇ ਚੀਨ ਦੀਆ ਫੌਜੀ ਚੁਣੌਤੀਆਂ ਹਨ, ਤੇ ਦੂਜੇ ਪਾਸੇ ਫੌਜ ਉਪਕਰਨਾਂ ਅਤੇ ਆਧੁਨਿਕ ਹਾਈਟੈਕ ਹਥਿਆਰਾਂ ਦੀ ਕਮੀ ਨਾਲ ਜੂਝ ਰਹੀ ਹੈ| ਚੀਨ ਦੀ ਫੌਜੀ ਤਾਕਤ ਸਾਡੇ ਤੋਂ ਕਈ ਗੁਣਾਂ ਜ਼ਿਆਦਾ ਵੀ ਹੈ| ਪਿਛਲੇ ਬਜਟ ਵਿੱਚ ਫੌਜ ਲਈ ਨਵੇਂ ਉਪਕਰਨਾਂ ਨੂੰ ਖਰੀਦਣ ਲਈ ਹੁਣ ਤੱਕ ਦਾ ਸਭ ਤੋਂ ਘੱਟ ਸਿਰਫ਼ 26,826 ਕਰੋੜ ਰੁਪਏ ਦਿੱਤੇ ਸੀ| ਇਹ ਰੱਖਿਆ ਬਜਟ ਦਾ 13 ਫੀਸਦੀ ਸੀ| ਫੌਜ ਦੇ ਬਜਟ ਦਾ 87 ਫ਼ੀਸਦੀ ਹਿੱਸਾ ਤਨਖਾਹ, ਇੰਧਨ ਅਤੇ ਗੋਲਾ-ਬਾਰੂਦ ਖਰੀਦਣ ਤੇ ਖਰਚ ਹੋ ਜਾਂਦਾ ਹੈ| ਇਸ ਦੇ ਕਾਰਨ ਫੌਜੀ ਉਪਕਰਨ ਲਈ ਬਹੁਤ ਘੱਟ ਬਜਟ ਬਚਦਾ ਹੈ| ਇੰਨਾ ਹੀ ਨਹੀਂ ਭਾਰਤੀ ਫੌਜ ਦੇ ਪੁਨਰਗਠਨ ਨਾਲ 1 ਲੱਖ ਫੌਜੀਆਂ ਦੀ ਕਮੀ ਹੋਵੇਗੀ| ਇਸ ਕਮੀ ਦੀ ਪੂਰਤੀ ਕਰਨ ਤੇ ਫੌਜੀ ਖਰਚ ਹੋਰ ਵਧੇਗਾ| 2009 ਤੋਂ ਹੁਣ ਤੱਕ ਦੇ ਬਜਟ ਵਿੱਚ ਰੱਖਿਆ ਖ਼ਰਚ ਔਸਤ 17 ਫੀਸਦੀ ਦੇ ਆਸਪਾਸ ਹੀ ਰਿਹਾ ਹੈ| ਆਉਣ ਵਾਲੇ ਸਮੇਂ ਵਿੱਚ ਫੌਜ ਨੂੰ ਆਪਣੇ 1980 ਦੇ ਹਥਿਆਰਾਂ ਨੂੰ ਬਦਲ ਕੇ ਨਵੇਂ ਲੜਾਕੂ ਹੈਲੀਕਾਪਟਰਾਂ, ਯੂਟਿਲਿਟੀ ਹੈਲੀਕਾਪਟਰਾਂ ਅਤੇ ਮਿਜ਼ਾਇਲਾਂ ਲਈ ਘੱਟ ਤੋਂ ਘੱਟ 1 ਲੱਖ ਕਰੋੜ ਰੁਪਏ ਦੀ ਲੋੜ ਹੈ| ਜਾਂ ਅੰਕੜੇ ਦਰਸ਼ਾਉਂਦੇ ਹਨ ਕਿ ਸਾਡੇ ਫੌਜੀਆਂ ਨੂੰ ਕਾਫ਼ੀ ਸਾਜੋ- ਸਾਮਾਨ ਦੀ ਕਮੀ ਹੈ| ਇਸ ਤੋਂ ਵੱਖ ਰਣਨੀਤੀ ਦੇ ਤੌਰ ਤੇ ਵੀ ਫੌਜ ਦੇ ਸਾਹਮਣੇ ਚੁਣੌਤੀ ਹੈ| ਸੰਸਾਰ ਵਿੱਚ ਲੜਾਈ ਦਾ ਤਰੀਕਾ ਬਦਲ ਰਿਹਾ ਹੈ| ਹੁਣ ਰਵਾਇਤੀ ਯੁੱਧ ਦੇ ਬਦਲੇ ਟੈਕਟਿਕਲ ਵਾਰ , ਹਾਇਬਰਿਡ ਵਾਰ ਅਤੇ ਸਾਇਬਰ ਵਾਰ ਯੁੱਧ ਦੇ ਨਵੇਂ ਤਰੀਕੇ ਬਣ ਕੇ ਉਭਰੇ ਹਨ| ਭਾਰਤੀ ਫੌਜੀਆਂ ਨੂੰ ਹਾਇਬਰਿਡ, ਸਾਇਬਰ ਅਤੇ ਟੈਕਟਿਕਲ ਵਾਰ ਵਿੱਚ ਮੁਹਾਰਤ ਹਾਸਲ ਕਰਨੀ ਪਵੇਗੀ| ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਖੁਦ ਮੰਨਿਆ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਦੇਸ਼ ਦੇ ਸਾਹਮਣੇ ਮੌਜੂਦ ਸੁਰੱਖਿਆ ਚੁਣੌਤੀ ਹੋਰ ਮੁਸ਼ਕਿਲ ਹੋਵੇਗੀ| ਸਾਨੂੰ ਆਪਣੀ ਲੜਾਕੂ ਸਮਰੱਥਾ ਨੂੰ ਵਧਾਉਂਦੇ ਰਹਿਣਾ ਪਵੇਗਾ ਤਾਂ ਕਿ ਅਸੀਂ ਆਪਣੇ ਦੁਸ਼ਮਨਾਂ ਨੂੰ ਹਰਾ ਸਕੀਏ| ਇਹ ਉਦੋਂ ਸੰਭਵ ਹੈ, ਜਦੋਂ ਅਸੀਂ ਰੱਖਿਆ ਉਪਕਰਨਾਂ ਅਤੇ ਉਚ ਤਕਨੀਕ ਵਾਲੇ ਹਥਿਆਰਾਂ ਦੇ ਨਿਰਮਾਣ ਵਿੱਚ ਆਤਮ ਨਿਰਭਰ ਹੋਈਏ| ਅੱਜ ਵੀ ਅਸੀਂ ਲੜਾਕੂ ਜਹਾਜ਼, ਡਿਫੈਂਸ ਮਿਜ਼ਾਇਲ ਸਿਸਟਮ ਆਯਾਤ ਕਰ ਰਹੇ ਹਾਂ| ਪੈਟਰੋ ਉਤਪਾਦ ਤੋਂ ਬਾਅਦ ਅਸੀਂ ਸਭ ਤੋਂ ਜਿਆਦਾ ਵਿਦੇਸ਼ੀ ਮੁਦਰਾ ਰੱਖਿਆ ਆਯਾਤ ਤੇ ਖਰਚ ਕਰ ਰਹੇ ਹਾਂ| ਸਾਡੀ ਕੋਸ਼ਿਸ਼ ਰੱਖਿਆ ਤਕਨੀਕ ਹਾਸਿਲ ਕਰਨ ਤੇ ਹੋਣੀ ਚਾਹੀਦੀ ਹੈ| ਸੈਟੇਲਾਇਟ ਲਾਂਚਿੰਗ ਵਿੱਚ ਭਾਰਤ ਆਤਮਨਿਰਭਰ ਹੋਇਆ ਹੈ| ਇਸੇ ਤਰ੍ਹਾਂ ਸਾਨੂੰ ਰੱਖਿਆ ਉਪਕਰਨ ਅਤੇ ਪਰਮਾਣੂ ਸਮਰੱਥਾ ਨਾਲ ਲੈਸ ਡਿਫੈਂਸ ਮਿਜ਼ਾਇਲ ਖੇਤਰ ਵਿੱਚ ਵੀ ਆਤਮਨਿਰਭਰ ਹੋਣ ਦਾ ਸੰਕਲਪ ਲੈਣਾ ਚਾਹੀਦਾ ਹੈ|
ਨਵੀਨ ਪਾਲ

Leave a Reply

Your email address will not be published. Required fields are marked *