ਸੰਸਾਰ ਦੇ ਸਭ ਤੋਂ ਵੱਧ ਆਲਸੀ ਦੇਸ਼ਾਂ ਵਿੱਚ ਸ਼ਾਮਿਲ ਹੈ ਭਾਰਤ

ਭਾਰਤ ਦੁਨੀਆ ਦੇ ਸਭ ਤੋਂ ਆਲਸੀ ਦੇਸ਼ਾਂ ਵਿੱਚ ਸ਼ੁਮਾਰ ਹੈ| ਇਸ ਸੂਚਨਾ ਨਾਲ ਸਾਡੀ ਸੁਸਤੀ ਟੁੱਟ ਜਾਣੀ ਚਾਹੀਦੀ ਕਿਉਂਕਿ ਇਹ ਦਰਅਸਲ ਇੱਕ ਚਿਤਾਵਨੀ ਹੈ| ਸਟੈਨਫਰਡ ਯੂਨੀਵਰਸਿਟੀ ਨੇ 46  ਦੇਸ਼ਾਂ ਦੇ 7 ਲੱਖ ਲੋਕਾਂ ਦਾ ਸਰਵੇ ਕੀਤਾ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਕਿੱਥੇ ਦੇ ਲੋਕ ਹਰ ਦਿਨ ਔਸਤਨ ਕਿੰਨੇ ਕਦਮ ਚਲਦੇ ਹਨ| ਇਸ ਦੇ ਲਈ ਲੋਕਾਂ ਦੇ ਸਮਾਰਟਫੋਨ ਵਿੱਚ ਇੰਸਟਾਲ ਕੀਤੇ ਗਏ ਸਟੇਪ ਕਾਉਂਟਰਸ ਦੀ ਮਦਦ ਨਾਲ ਉਨ੍ਹਾਂ ਦੀ ਵਾਕਿੰਗ ਐਕਟਿਵਿਟੀ ਨੂੰ ਟ੍ਰੈਕ ਕੀਤਾ ਗਿਆ ਅਤੇ ਇਸ ਆਧਾਰ ਤੇ ਇੱਕ ਰੈਂਕਿੰਗ ਤਿਆਰ ਕੀਤੀ ਗਈ| ਪਤਾ ਲੱਗਿਆ ਕਿ ਸਭ ਤੋਂ ਐਕਟਿਵ ਚੀਨੀ, ਉਨ੍ਹਾਂ ਵਿੱਚ ਵੀ ਖਾਸ ਤੌਰ ਤੇ ਹਾਂਗਕਾਂਗ ਦੇ ਲੋਕ ਹਨ, ਜੋ ਇੱਕ ਦਿਨ ਵਿੱਚ ਔਸਤਨ 6880 ਕਦਮ ਚਲਦੇ ਹਨ| ਸਭ ਤੋਂ ਹੇਠਲੀ ਪੌੜ੍ਹੀ ਤੇ ਇੰਡੋਨੇਸ਼ੀਆ ਨੂੰ ਥਾਂ ਹਾਸਿਲ ਹੋਈ, ਜਿੱਥੇ ਲੋਕ ਔਸਤਨ 3513 ਕਦਮ ਚਲਦੇ ਹਨ| ਭਾਰਤ 39ਵੇਂ ਸਥਾਨ ਤੇ ਹੈ, ਮਤਲਬ ਪੈਂਤੀ ਤੋਂ ਜਰਾ ਉਤੇ| ਭਾਰਤੀ ਔਸਤਨ ਇੱਕ ਦਿਨ ਵਿੱਚ 4297 ਕਦਮ ਚਲਦੇ ਹਨ| ਅਸੀ ਕਹਿ ਸਕਦੇ ਹਾਂ ਕਿ ਇਹ  ਸਰਵੇਖਣ ਅਧੂਰਾ ਹੈ ਕਿਉਂਕਿ ਇਸ ਵਿੱਚ ਸਿਰਫ ਸਮਾਰਟਫੋਨ ਵਾਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ| ਸਾਡੇ ਇੱਥੇ ਪਿੰਡਾਂ ਵਿੱਚ ਅੱਜ ਵੀ ਲੋਕ ਜਬਰਦਸਤ ਮਿਹਨਤ ਕਰਦੇ ਹਨ|  ਚਲਦੇ ਰਹਿਣਾ ਉਨ੍ਹਾਂ ਦੀ ਆਦਤ ਵਿੱਚ ਸ਼ਾਮਿਲ ਹੈ| ਪਰੰਤੂ ਸਮਾਰਟਫੋਨ ਰੱਖਣ ਵਾਲੇ ਤਬਕੇ ਨੂੰ ਵੀ ਇੰਨਾ ਛੋਟਾ ਨਾ ਸਮਝੋ| ਇਸ ਵਿੱਚ ਮਹਾਨਗਰਾਂ ਤੋਂ ਲੈ ਕੇ ਪਿੰਡਾਂ ਤੱਕ,  ਉਚ ਵਰਗ ਤੋਂ ਲੈ ਕੇ ਨਿਮਨ ਮੱਧਵਰਗ ਤੱਕ ਸਾਰੇ ਸ਼ਾਮਿਲ ਹਨ| ਇਹ ਸਰਵੇ ਉਨ੍ਹਾਂ ਸਭ ਦੇ ਰਹਿਨ- ਸਹਿਨ ਅਤੇ ਸਿਹਤ ਤੇ ਗਹਿਰਾ ਰਹੇ ਸੰਕਟ ਵੱਲ ਇਸ਼ਾਰਾ ਕਰਦਾ ਹੈ|
ਹਾਲ ਦੇ ਸਮਾਜਿਕ-ਆਰਥਿਕ ਵਿਕਾਸ ਨੇ ਕਈ ਸਹੂਲੀਅਤਾਂ ਪੈਦਾ ਕੀਤੀਆਂ ਹਨ ਤੇ ਕਈ ਸਮਸਿਆਵਾਂ ਨੂੰ ਵੀ ਸੱਦਾ ਦਿੱਤਾ ਹੈ| ਖੁਸ਼ਹਾਲੀ ਵਧਣ ਦੇ ਨਾਲ ਹਰ ਜਗ੍ਹਾ ਲੋਕਾਂ ਦਾ ਕਾਰ ਰੱਖਣਾ ਆਮ ਗੱਲ ਹੈ|  ਪਹਿਲਾਂ ਲੋਕ ਖਰੀਦ – ਫਰੋਖਤ ਅਤੇ ਮਨੋਰੰਜਨ ਲਈ ਦੂਰ- ਦੂਰ ਨਿਕਲ ਜਾਂਦੇ ਸਨ,  ਹੁਣ ਅਜਿਹੇ ਸਾਰੇ ਕੰਮਾਂ ਲਈ ਕਾਰ  ਨਾਲ ਜਾਂਦੇ ਹਨ| ਬਾਜ਼ਾਰ ਖੁਦ ਘਰ ਦੇ ਅੰਦਰ ਤੱਕ ਆ ਪਹੁੰਚਿਆ ਹੈ|  ਆਨਲਾਈਨ ਸ਼ਾਪਿੰਗ ਦੀ ਸਹੂਲਤ ਮਿਲਣ ਤੋਂ ਬਾਅਦ ਖਰੀਦਦਾਰੀ ਲਈ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਰਹਿ ਗਈ ਹੈ| ਖਾਣਾ ਤੱਕ ਘਰ ਪਹੁੰਚਾਇਆ ਜਾ ਰਿਹਾ ਹੈ| ਅਜਿਹੇ ਵਿੱਚ ਚਲਣ-ਫਿਰਨ ਦਾ ਕੋਈ ਦਬਾਅ ਕਿਸੇ ਉਤੇ ਨਹੀਂ ਹੈ| ਨਤੀਜਾ ਇਹ ਹੈ ਕਿ ਡਾਈਬਿਟੀਜ,ਡਿਪ੍ਰੇਸ਼ਨ ਅਤੇ ਹਾਈਪਰਟੇਂਸ਼ਨ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ| ਕੁੱਝ ਲੋਕਾਂ ਨੇ ਜਿਮ ਜਾਣ, ਸਵੇਰੇ ਪਾਰਕ ਵਿੱਚ ਟਹਿਲਣ ਜਾਂ ਯੋਗ ਕਰਨ ਦਾ ਰਸਤਾ ਕੱਢਿਆ ਹੈ, ਪਰੰਤੂ ਇਹ ਸਭ ਲੋੜੀਂਦਾ ਨਹੀਂ ਹੈ| ਮਾਹਿਰਾਂ ਅਤੇ ਡਾਈਟਿਸ਼ਨ  ਦੇ ਅਨੁਸਾਰ ਫਿਟ ਰਹਿਣ ਲਈ ਰੋਜ 10 ਹਜਾਰ ਕਦਮ  ਚੱਲਣਾ ਜਰੂਰੀ ਹੈ| ਇੰਨਾ ਹੀ ਨਹੀਂ, ਤੁਹਾਨੂੰ ਪੂਰੇ ਦਿਨ ਐਕਟਿਵ ਰਹਿਣਾ ਪਵੇਗਾ| ਇਸਦੇ ਲਈ ਸਾਨੂੰ ਆਪਣੇ ਰਹਿਣ- ਸਹਿਨ ਦੇ ਨਾਲ ਆਪਣੀ ਸੋਚ ਵੀ ਬਦਲਨੀ ਪਵੇਗੀ| ਚਲਣ-ਫਿਰਨ ਦਾ ਕੋਈ ਮੌਕਾ ਹੱਥ ਤੋਂ ਨਾ ਜਾਣ ਦਿਓ|  ਦਫਤਰਾਂ ਵਿੱਚ ਵਰਕ ਕਲਚਰ ਅਜਿਹਾ ਬਣਾਇਆ ਜਾਵੇ ਕਿ ਲੋਕਾਂ ਨੂੰ ਐਕਟਿਵ ਰਹਿਣ ਦਾ ਮੌਕੇ ਮਿਲੇ|  ਸਾਨੂੰ ਆਪਣੀ ਜ਼ਰੂਰਤ ਨਾਲ ਜੁੜੇ ਕੰਮ  ਖੁਦ ਕਰਨ ਦੀ ਆਦਤ ਪਾਉਣੀ ਪਵੇਗੀ| ਇਸਦੇ ਲਈ ਸਭ ਤੋਂ ਪਹਿਲਾਂ ਇਸ ਸੋਚ ਤੋਂ ਮੁਕਤ ਹੋਣਾ ਪਵੇਗਾ ਕਿ ਸਿੱਖਿਅਤ ਅਤੇ  ਖੁਸ਼ਹਾਲ ਵਿਅਕਤੀ ਆਪਣੇ ਕੰਮ ਦੂਸਰਿਆਂ ਤੋਂ ਕਰਵਾਉਂਦਾ ਹੈ|
ਅਮਿਤ ਕੁਮਾਰ

Leave a Reply

Your email address will not be published. Required fields are marked *