ਸੱਟੇ ਬਾਜਾਂ ਦੀ ਨਜ਼ਰ ਵਿੱਚ ਪੰਜਾਬ ਵਿੱਚ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਆਪ 56-58 , ਕਾਂਗਰਸ 45-47 ਅਤੇ ਅਕਾਲੀ ਭਾਜਪਾ ਗਠਜੋੜ ਲਈ 11-12 ਸੀਟਾ ਤੇ ਲੱਗ ਰਿਹਾ ਹੈ ਦਾਅ

ਐਸ. ਏ. ਐਸ. ਨਗਰ 1 ਫਰਵਰੀ (ਸ.ਬ.) ਪੰਜਾਬ ਵਿਧਾਨਸਭਾ ਚੋਣਾਂ ਲਈ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਵੋਟਰਾਂ ਦੇ ਦਿਲੋ ਦਿਮਾਗ ਵਿੱਚ ਇਕ ਹੀ ਸਵਾਲ ਗੂੰਜ ਰਿਹਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਕਿਸ ਪਾਰਟੀ ਦੀ ਬਣੇਗੀ ਅਤੇ ਇਸ ਸੰਬੰਧੀ ਵੱਖ ਵੱਖ ਟੀ. ਵੀ. ਚੈਨਲਾਂ ਵਲੋਂ ਆਪੋ ਆਪਣੇ ਸਰਵੇ ਵੀ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ| ਇਹਨਾਂ ਵਿੱਚੋਂ ਜਿਥੇ ਕੁਝ ਟੀ. ਵੀ. ਚੈਨਲ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਨਾ ਆਉਣ ਅਤੇ ਪੰਜਾਬ ਵਿੱਚ ਲੰਗੜੀ ਵਿਧਾਨਸਭਾ ਦੇ ਹੋਂਦ ਵਿੱਚ ਆਉਣਾ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਥੇ ਕੁਝ ਚੈਨਲਾਂ ਵਲੋਂ ਕਾਂਗਰਸ ਜਾਂ ਅਕਾਲੀ ਦਲ ਦੀ ਅਗਵਾਈ ਵਿੱਚ ਸਰਕਾਰ ਬਣਨ ਸੰਬੰਧੀ ਆਪੋ ਆਪਣੇ ਦਾਅਵੇ ਵੀ ਕੀਤੇ ਜਾ ਰਹੇ ਸਨ|
ਪਰੰਤੂ ਦਿਲਚਸਪ ਗੱਲ ਇਹ ਹੈ ਕਿ ਸੱਟਾ ਬਾਜਾਰ ਦੇ ਵਪਾਰੀ ਇਹਨਾਂ ਟੀ. ਵੀ. ਚੈਨਲਾਂ ਦੇ ਸਰਵੇਖਣਾਂ ਦੇਉਲਟ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਦਾਅ ਲਗਾ ਰਹੇ ਹਨ| ਵਿਧਾਨਸਭਾ ਚੋਣਾਂ ਨੂੰ ਲੈ ਕੇ ਸੱਟੇਬਾਜੀ ਦਾ ਦੌਰ ਜੋਰਾਂ ਤੇ ਹੈ ਅਤੇ ਇਸ ਦਾ ਮੁੱਖ ਧੁਰਾ ਰਾਜਸਥਾਨ ਦੇ  ਹਨੂਮਾਨਗੜ੍ਹ ਤੋਂ ਚਲਾਇਆ ਜਾ ਰਿਹਾ ਦੱਸਿਆ ਜਾਂਦਾ ਹੈ ਅਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੱਟੇਬਾਜਾਂ ਦੇ ਏਜੰਟਾਂ ਵਲੋਂ ਚੋਣਾਂ ਨੂੰ ਲੈ ਕੇ ਸੱਟੇ ਦੇ ਦਾਅ ਲਗਾਏ ਜਾ ਰਹੇ ਹਨ|
ਚੋਣਾਂ ਨੂੰ ਲੈ ਕੇ ਸੱਟਾ ਬਾਜਾਰ ਦਾ ਰੇਟ ਵੀ ਹਰ ਰੋਜ ਬਦਲ ਰਿਹਾ ਹੈ ਅਤੇ ਸੱਟਾ ਲਗਾਉਣਾ ਦੇ ਚਾਹਵਾਨਾ ਵਲੋਂ ਮੋਟੀਆਂ ਰਕਮਾਂ ਦਾਅ ਤੇ ਲਗਾਇਆ ਜਾ ਰਹੀਆਂ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਨੂੰ ਲੈ ਕੇ ਲਗਣ ਵਾਲੇ ਸੱਟੇ ਦੀ ਰਕਮ 10 ਹਜਾਰ ਜਾਂ ਉਸਦੇ ਗੁਣਾ ਵਿਚ ਲਗਦੀ ਹੈ ਅਤੇ ਜੇਕਰ ਸੱਟਾ ਲਗਾਉਣ ਵਾਲੇ ਵਿਅਕਤੀ ਦੀ ਗੱਲ ਪੂਰੀ ਹੋਵੇ ਤਾਂ ਉਸਨੂੰ ਉਸਦੀ ਮੂਲ ਰਕਮ ਦੇ ਨਾਲ ਜਿੱਤ ਦੀ ਰਕਮ ਜੋੜ ਕੇ ਅਦਾ ਕੀਤੀ ਜਾਂਦੀ ਹੈ ਜਦੋਂ ਕਿ ਜੇਕਰ ਸੱਟਾ ਲਗਾਉਣ ਵਾਲੇ ਦਾ ਦਾਅ ਪੁੱਠਾ ਪੈ ਜਾਵੇ ਤਾਂ ਸੱਟਾ ਲਗਾਉਣ ਵਾਲੇ ਦੀ ਰਕਮ ਡੁੱਬ ਜਾਂਦੀ ਹੈ| ਹਰ ਵਾਰੀ ਹੀ ਚੋਣਾਂ ਵਿੱਚ ਕਈ ਹਜਾਰ ਕਰੋੜ ਰੁਪਏ ਦਾ ਦਾਅ ਲੱਗਦਾ ਹੈ ਅਤੇ ਇਸ ਵਾਰ ਵੀ ਸੱਟੇਬਾਜੀ ਦਾ ਇਹ ਵਪਾਰ ਪੂਰੀ ਤਰ੍ਹਾਂ ਫਲ ਫੁੱਲ ਰਿਹਾ ਹੈ|
ਜੇਕਰ ਪੰਜਾਬ ਵਿੱਚ ਕਿਸੇ ਪਾਰਟੀ ਨੂੰ ਮਿਲਣ ਵਾਲੀਆਂ ਸੀਟਾ ਬਾਰੇ ਸੱਟਾਂ ਬਾਜਰ ਦੇ ਰੁਝਾਨ ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਦਿਖ ਰਹੀ ਹੈ| ਸੱਟੇਬਾਜਾਂ ਦੀ ਜੁਬਾਨ ਵਿੱਚ ਆਮ ਆਦਮੀ ਪਾਰਟੀ ਦਾ ਰੇਟ 56-58 ਸੀਟਾਂ ਤੇ ਚਲ ਰਿਹਾ ਹੈ| ਇਸਦਾ ਅਰਥ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਜਿੱਤ ਮੰਨਣ ਵਾਲੇ ਇਸ ਗੱਲ ਤੇ ਸੱਟੇ ਦੀ  ਰਕਮ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਸੀਟਾ 58 ਜਾਂ ਉਸ ਤੋਂ ਵੱਧ ਸੀਟਾਂ ਮਿਲਣਗੀਆਂ ਜਦੋਂ ਕਿ ਜਿਹੜੇ ਲੋਕ ਇਹ ਮੰਨ ਕੇ ਸੱਟਾ ਲਗਾ ਰਹੇ ਹਨ ਕਿ ਆਮ ਆਦਮੀ ਪਾਰਟੀ ਨੂੰ ਘੱਟ ਸੀਟਾਂ ਮਿਲਣਗੀਆਂ ਉਹਨਾਂ ਦਾ ਅੰਕੜਾ ਵੀ ਆਪ ਨੂੰ 56 ਤੋਂ ਘੱਟ ਸੀਟਾ ਮਿਲਣ ਦਾ ਹੈ|
ਦੂਜੇ ਪਾਸੇ ਕਾਂਗਰਸ ਪਾਰਟੀ ਦੇ ਮਾਮਲੇ ਵਿੱਚ ਇਹ ਅੰਕੜਾ 45-47 ਸੀਟਾਂ ਦਾ ਹੈ ਅਤੇ ਕਾਂਗਰਸ ਦੀ ਜਿੱਤ ਤੇ ਦਾਅ ਲਗਾਉਣ ਵਾਲੇ ਇਸਦੇ 47 ਜਾਂ ਉਸ ਤੋਂ ਵੱਧ ਸੀਟਾਂ ਹਾਸਿਲ ਕਰਨ ਤੇ ਦਾਅ ਲਗਾ ਰਹੇ ਹਨ| ਸਭ ਤੋਂ ਮਾੜੀ ਹਾਲਤ ਸੂਬੇ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਦੀ ਹੈ| ਜਿਸਦਾ ਸੱਟਾ ਬਾਜਾਰ ਵਿੱਚ 11-12 ਸੀਟਾਂ ਦਾ ਰੇਟ ਚਲ ਰਿਹਾ ਹੈ| ਇਸ ਦਾ ਅਰਥ ਇਹ ਹੈ ਕਿ ਅਕਾਲੀ ਭਾਜਪਾ ਗਠਜੋੜ ਦੀਆਂ ਘੱਟ ਸੀਟਾਂ ਆਉਣੀਆਂ ਮੰਨਣ ਵਾਲੇ ਇਸਦੀਆਂ 11 ਜਾਂ ਉਸਤੋਂ ਘੱਟ ਸੀਟਾਂ ਜਿੱਤਣ ਦੇ ਨਾਮ ਤੇ ਹੀ ਦਾਅ ਲਗਾ ਰਹੇ ਹਨ|
ਇਸ ਤੋਂ ਇਲਾਵਾ ਸੱਟਾ ਬਾਜਾਰ ਵਿੱਚ ਪੰਜਾਬ ਦੀਆਂ ਅਜਿਹੀਆਂ ਸੀਟਾਂ ਤੇ ਵੀ ਸੱਟਾ ਲਗ ਰਿਹਾ ਹੈ| ਇਹਨਾਂ ਵਿੱਚ ਜਲਾਲਾਬਾਦ, ਲੰਬੀ, ਬਠਿੰਡਾ ਸ਼ਹਿਰੀ, ਅਬਹੋਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਸ਼ਹਿਰੀ ਆਦਿ ਸੀਟਾਂ ਪ੍ਰਮੁੱਖ ਹਨ|

Leave a Reply

Your email address will not be published. Required fields are marked *