ਸੱਤਾਧਾਰੀਆਂ ਦੇ ਇਸ਼ਾਰੇ ਤੇ ਨਗਰ ਨਿਗਮ ਦੇ ਵਾਰਡਾਂ ਦੀਆਂ ਵੋਟਰ ਸੂਚੀਆਂ ਜਾਰੀ ਨਹੀਂ ਕਰ ਰਹੇ ਅਧਿਕਾਰੀ : ਭਾਜਪਾ


ਐਸ ਏ ਐਸ ਨਗਰ, 14 ਦਸੰਬਰ (ਸ.ਬ.) ਭਾਜਪਾ ਆਗੂਆਂ ਅਤੇ ਸਾਬਕਾ ਕੌਂਸਲਰਾਂ ਨੇ ਅੱਜ ਨਗਰ ਨਿਗਮ ਦੇ ਦਫਤਰ ਪਹੁੰਚ ਕੇ ਉੱਥੇ ਵੋਟਰ ਸੂਚੀਆਂ ਮੁਹਈਆ ਨਾ ਕਰਵਾਏ ਜਾਣ ਤੇ ਰੋਸ ਪ੍ਰਗਟ ਕਰਦਿਆਂ ਇਲਜਾਮ ਲਗਾਇਆ ਕਿ ਨਗਰ ਨਿਗਮ ਦੇ ਅਧਿਕਾਰੀ ਕਾਂਗਰਸ ਪਾਰਟੀ ਨੂੰ ਫਾਇਦਾ ਦੇਣ ਲਈ ਜਾਣ ਬੁੱਝ ਕੇ ਡ੍ਰਾਫਟ ਵੋਟਰ ਸੂਚੀਆਂ ਮੁਹਈਆ ਨਹੀਂ ਕਰਵਾ ਰਹੇ ਤਾਂ ਜੋ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਭੰਬਲਭੂਸੇ ਵਿੱਚ ਰਹਿਣ| 
ਨਗਰ ਨਿਗਮ ਦੇ ਦਫਤਰ ਵਿੱਚ ਇਕੱਤਰ ਹੋJ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਸ੍ਰ. ਸੁਖਵਿੰਦਰ ਸਿੰਘ ਗੋਲਡੀ, ਸਾਬਕਾ ਕੌਂਸਲਰਾਂ ਅਰੁਣ ਸ਼ਰਮਾ, ਅਸ਼ੋਕ ਝਾ, ਸਾਹਿਬੀ ਆਨੰਦ, ਪ੍ਰਕਾਸ਼ਵਤੀ ਅਤੇ ਭਾਜਪਾ ਆਗੂਆਂ ਰਮੇਸ਼ ਵਰਮਾ, ਅਨਿਲ ਕਬੁਮਾਰ ਗੁੱਡੂ, ਮਦਨ ਗੋਇਲ, ਰਮੇਸ਼ ਦੱਤ, ਵਿਕਾਸ ਵਰਮਾ, ਰੰਜਨਾ ਮਿਸ਼ਰਾ, ਸੰਜੀਵ ਜੋਸ਼ੀ ਅਤੇ ਹੋਰਨਾਂ ਨੇ ਦੋਸ਼ ਲਗਾਇਆ ਕਿ ਡ੍ਰਾਫਟ ਵੋਟਰ ਸੂਚੀਆਂ 10 ਦਸੰਬਰ ਨੂੰ ਮੁਹਈਆ ਕਰਵਾJਆਂ ਜਾਣੀਆਂ ਸਨ ਤਾਂ ਜੋ ਇਹਨਾਂ ਸੰਬੰਧੀ ਦਾਅਵੇ ਅਤੇ ਇਤਰਾਜ ਦਾਖਿਲ ਕੀਤੇ ਜਾ ਸਕਣ ਜਿਸਦੀ ਆਖਰੀ ਤਰੀਕ 16 ਦਸੰਬਰ ਰੱਖੀ ਗਈ ਹੈ ਪਰੰਤੂ ਅੱਜ ਦੁਪਹਿਰ ਇੱਕ ਵਜੇ ਤੱਕ ਨਿਗਮ ਦੇ ਅਧਿਕਾਰੀਆਂ ਵਲੋਂ ਵੋਟਰ ਸੂਚੀਆਂ ਨਹੀਂ ਦਿਖਾਈਆਂ ਜਾ ਰਹੀਆਂ ਅਤੇ ਅਜਿਹਾ ਕਰਕੇ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ| 
ਇਸ ਸੰਬੰਧੀ ਭਾਜਪਾ ਆਗੂਆਂ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਵੋਟਰ ਸੂਚੀਆਂ ਤੁਰੰਤ ਮੁਹਈਆ ਕਰਵਾਈਆਂ ਜਾਣ| ਬਾਅਦ ਵਿੱਚ ਭਾਜਪਾ ਆਗੂਆਂ ਵਲੋਂ  ਮੁਹਾਲੀ ਦੇ ਐਸ ਡੀ ਐਮ ਸ੍ਰੀ ਜਗਦੀਪ ਸਹਿਗਲ ਨਾਲ ਮੁਲਾਕਾਤ ਕੀਤੀ ਅਤੇ ਇਸ ਮਸਲੇ ਦਾ ਹਲ ਕਰਨ ਦੀ ਮੰਗ ਕੀਤੀ ਗਈ| ਭਾਜਪਾ ਆਗੂਆਂ ਨੇ ਕਿਹਾ ਕਿ ਐਸ ਡੀ ਐਮ ਵਲੋਂ ਉਹਨਾਂ ਨੂੰ ਛੇਤੀ ਇਹ ਵੋਟਰ ਸੂਚੀਆਂ ਮੁਹਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਹੁਣ ਉਹ ਚੋਣ ਕਮਿਸ਼ਨ ਦੇ ਦਫਤਰ ਸ਼ਿਕਾਇਤ ਕਰਨ ਜਾ ਰਹੇ ਹਨ| 

Leave a Reply

Your email address will not be published. Required fields are marked *