ਸ. ਬਲਬੀਰ ਸਿੰਘ ਸਿੱਧੂ ਦੇ ਕੈਬਨਿਟ ਮੰਤਰੀ ਬਣਨ ਤੇ ਸਨਮਾਨ ਸਮਾਰੋਹ 9 ਨੂੰ

ਐਸ ਏ ਐਸ ਨਗਰ, 2 ਜੂਨ (ਸ.ਬ.) 76-80 ਪਲਾਟ ਅਲਾਟਮੈਂਟ ਐਂਡ ਡਿਵੈਲਪਮੈਂਟ ਵੈਅਫੇਅਰ ਕਮੇਟੀ ਵੱਲੋਂ ਅਤੇ ਸੈਕਟਰ 77,78,79 ਅਤੇ 80 ਦੀਆਂ ਡਿਵੈਲਪਮੈਂਟ ਅਤੇ ਵੈਲਫੇਆਰ ਕਮੇਟੀਆਂ ਦੇ ਸਹਿਯੋਗ ਨਾਲ 9 ਜੂਨ ਨੂੰ ਸ੍ਰ. ਬਲਬੀਰ ਸਿੰਘ ਸਿੱਧੂ (ਕੈਬਨਿਟ ਮੰਤਰੀ) ਨੂੰ 9 ਜੂਨ ਨੂੰ ਸੈਕਟਰ 79 ਪੈਟਰੋਲ ਪੰਪ ਦੇ ਨੇੜੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰੈਸ ਸਕੱਤਰ ਸ੍ਰ. ਸਰਦੂਲ ਸਿੰਘ ਨੇ ਦੱਸਿਆ ਕਿ ਸ੍ਰ. ਬਲਬੀਰ ਸਿੰਘ ਸਿੱਧੂ ਵੱਲੋਂ ਇਨ੍ਹਾਂ ਸੈਕਟਰਾਂ ਦੇ ਅਲਾਟੀਆਂ ਨੂੰ ਪਲਾਟ ਕਰਵਾਉਣ ਅਤੇ ਇਨ੍ਹਾਂ ਸੈਕਟਰਾਂ ਦਾ ਸਰਵ-ਪੱਖੀ ਵਿਕਾਸ ਕਰਵਾਉਣ ਲਈ ਕਮੇਟੀ ਦੀ ਹੋਂਦ ਸਾਲ 2004 ਤੋਂ ਲੈ ਕੇ ਹੁਣ ਤੱਕ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ| ਉਨ੍ਹਾਂ ਵੱਲੋਂ ਪਲਾਟਾਂ ਦੀ ਅਲਾਟਮੈਂਟ ਨੂੰ ਲੈ ਕੇ ਕਈ ਵਾਰ ਮਾਮਲਾ ਪੰਜਾਬ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਜਿਸਦੇ ਸਦਕਾ ਗਮਾਡਾ ਵੱਲੋਂ ਸਾਲ 2007 ਵਿੱਚ ਅਲਾਟੀਆਂ ਨੂੰ ਪਲਾਟਾਂ ਦੀ ਅਲਾਟਮੈਂਟ ਕਰਨ ਦੀ ਪ੍ਰਕ੍ਰਿਆ ਸੁਰੂ ਕੀਤੀ ਗਈ ਅਤੇ ਪੰਜ ਡਰਾਅ ਕੱਢੇ ਗਏ| ਉਹਨਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਉੱਘੇ ਕਲਾਕਾਰ ਭੁਪਿੰਦਰ ਮਟੌਰੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *