ਹਥਿਆਰਬੰਦ ਨੌਜਵਾਨਾਂ ਨੇ ਲੜਕੀਆਂ ਅਤੇ ਔਰਤਾਂ ਨੂੰ ਦੌੜਾ-ਦੌੜਾ ਕੇ ਕੁੱਟਿਆ

ਕੈਥਲ, 3 ਜਨਵਰੀ (ਸ.ਬ.) ਦੇਰ ਰਾਤ ਨੂੰ ਹਥਿਆਰਬੰਦ ਨੌਜਵਾਨਾਂ ਨੇ ਸੁਭਾਸ਼ ਨਗਰ ਸਥਿਤ ਬਸਤੀ ਤੇ ਹਮਲਾ ਬੋਲ ਦਿੱਤਾ| ਇਸ ਹਮਲੇ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਵੀ ਦੌੜਾ-ਦੌੜਾ ਕੇ ਕੁੱਟਿਆ ਗਿਆ| ਬੱਚਿਆਂ ਸਮੇਤ 8 ਲੋਕਾਂ ਨੂੰ ਇਸ ਹਮਲੇ ਵਿੱਚ ਸੱਟਾਂ ਲੱਗੀਆਂ ਹਨ| ਇੱਧਰ-ਉਧਰ ਦੌੜ ਕੇ ਬਸਤੀ ਦੇ ਲੋਕਾਂ ਨੇ ਆਪਣੀ ਜਾਨ ਬਚਾਈ| ਪੀੜਤ ਲੋਕ ਜਦੋਂ ਕਾਰਵਾਈ ਨੂੰ ਲੈ ਕੇ ਸਿਵਲ ਪੁਲੀਸ ਥਾਣੇ ਪੁੱਜੇ ਤਾਂ ਉਥੇ ਮੌਜੂਦ ਪੁਲੀਸ ਕਰਮਚਾਰੀਆਂ ਨੇ ਕਾਰਵਾਈ ਕਰਨ ਦੀ ਬਜਾਏ ਬੁਰੇ ਲੋਕਾਂ ਨਾਲ ਨਾ ਬੋਲਣ ਦੀ ਸਲਾਹ ਦੇ ਦਿੱਤੀ| ਦਰਦ ਨਾਲ ਚੀਕਦੇ ਹੋਏ ਲੜਕੀਆਂ ਅਤੇ ਔਰਤਾਂ ਨੇ ਹਨੂੰਮਾਨ ਵਾਟਿਕਾ ਵਿੱਚ ਰਾਤ ਬਿਤਾਈ| ਅਗਲੀ ਸਵੇਰ ਨਿਆਂ ਦੀ ਮੰਗ ਨੂੰ ਲੈ ਕੇ ਪੀੜਤ ਪੁਲੀਸ ਸੁਪਰਡਂੈਟ ਨੂੰ ਮਿਲੇ| ਬਸਤੀ ਦੇ ਲੋਕਾਂ ਨੇ ਦੱਸਿਆ ਕਿ ਕਈ ਦਿਨਾਂ ਤੋਂ ਕੁਝ ਅਸਮਾਜਿਕ ਤੱਤ ਬਸਤੀ ਵਿੱਚ ਆ ਕੇ ਸ਼ਰਾਬ ਪੀ ਕੇ ਇੱਥੇ ਹੰਗਾਮਾ ਕਰਦੇ ਹਨ| ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਝਗੜੇ ਤੇ ਉਤਰ ਆਏ|
ਇਸੇ ਰੰਜਿਸ਼ ਕਾਰਨ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ| ਰਾਤ ਨੂੰ ਜਦੋਂ ਬਸਤੀ ਦੇ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ ਤੇ 15-20 ਨੌਜਵਾਨ ਬਸਤੀ ਵਿੱਚ ਆ ਗਏ ਅਤੇ ਲੋਕਾਂ ਤੇ ਹਮਲਾ ਕਰ ਦਿੱਤਾ| ਇਸ ਦੌਰਾਨ ਛੋਟੀਆਂ-ਛੋਟੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ਿਆ| ਇੱਟ ਅਤੇ ਪੱਥਰ ਮਾਰੇ ਗਏ| ਹਮਲੇ ਵਿੱਚ ਸੁਨੀਤਾ, ਰੀਨਾ, ਅੰਜਲੀ, ਕ੍ਰਿਸ਼ਨਾ, ਸੁਨੀਲ ਕੁਮਾਰ, ਅਜੇ, ਅਨਿਲ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ|
ਪੀੜਤ ਲੋਕਾਂ ਦਾ ਦੋਸ਼ ਹੈ ਕਿ    ਹਨ੍ਹੇਰੇ ਵਿੱਚ ਇੱਧਰ-ਉਧਰ ਲੁੱਕ ਕੇ ਉਨ੍ਹਾਂ ਨੇ ਜਾਨ ਬਚਾਈ| ਜਦੋਂ ਉਹ ਕਾਰਵਾਈ ਦੀ ਮੰਗ ਨੂੰ ਲੈ ਕੇ ਸਿਵਲ ਲਾਈਨ ਥਾਣੇ ਪੁੱਜੇ ਤਾਂ ਪੁਲੀਸ ਨੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ| ਥਾਣੇ ਵਿੱਚ ਸੁਣਵਾਈ ਨਾ ਹੋਣ ਤੇ ਘਬਰਾਈਆਂ ਔਰਤਾਂ ਅਤੇ ਲੜਕੀਆਂ ਨੇ ਬਸਤੀ ਵਿੱਚ ਨਾ ਜਾਣ ਦੀ ਬਜਾਏ ਡਰ ਦੇ ਮਾਰੇ ਬੱਚਿਆਂ ਸਮੇਤ ਠੰਡ ਦੇ ਮੌਸਮ ਵਿੱਚ ਹਨੂੰਮਾਨ ਵਾਟਿਕਾ ਵਿੱਚ ਰਾਤ ਬਿਤਾਈ| ਪੀੜਤਾਂ ਦਾ ਦੋਸ਼ ਹੈ ਕਿ ਹਮਲਾਵਰ ਉਨ੍ਹਾਂ ਨੂੰ ਬਸਤੀ ਛੱਡਣ ਦੀ ਧਮਕੀ ਦਿੰਦੇ ਹਨ| ਪਹਿਲਾਂ ਵੀ ਕਈ ਵਾਰ ਉਨ੍ਹਾਂ ਦੇ ਬੱਚਿਆਂ ਨਾਲ ਕੁੱਟਮਾਰ ਕੀਤੀ ਜਾ ਚੁਕੀ ਹੈ| ਬਸਤੀ ਦੇ ਲੋਕਾਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲੀਸ ਸੁਪਰਡੈਂਟ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ| ਇਸ ਦੌਰਾਨ ਪੀੜਤਾ ਨੇ ਮੋਬਾਈਲ ਰਾਹੀਂ ਬਣਾਈ ਗਈ ਵੀਡੀਓ ਵੀ ਪੁਲੀਸ ਸੁਪਰਡੈਂਟ ਨੂੰ ਦਿਖਾਈ|

Leave a Reply

Your email address will not be published. Required fields are marked *