ਹਥਿਆਰਬੰਦ ਸ਼ੱਕੀ ਬੈਂਕ ਵਿੱਚੋਂ 5 ਲੱਖ ਲੁੱਟ ਕੇ ਹੋਏ ਫਰਾਰ

ਸ਼੍ਰੀਨਗਰ, 31 ਜੁਲਾਈ (ਸ.ਬ.) ਅਨੰਤਨਾਗ ਦੇ ਅਰਵਾਨੀ ਇਲਾਕੇ ਵਿੱਚ ਬੈਂਕ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ| ਜਾਣਕਾਰੀ ਅਨੁਸਾਰ ਅਰਵਾਨੀ ਦੇ ਜੰਮੂ-ਕਸ਼ਮੀਰ ਬੈਂਕ ਵਿੱਚ ਹਥਿਆਰਾਂ ਨਾਲ ਕੁਝ  ਲੁਟੇਰੇ ਬੈਂਕ ਅੰਦਰ ਵੜ੍ਹ ਕੇ ਬੰਦੂਕ ਦੀ ਨੋਕ ਤੇ ਪੰਜ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ| ਪੁਲੀਸ ਨੇ ਮੌਕੇ ਤੇ ਪਹੁੰਚ ਸੁਰੱਖਿਆ ਕੈਮਰੇ ਦੀ ਵੀਡੀਓ ਦੇ ਆਧਾਰ ਤੇ ਛਾਣਬੀਨ ਸ਼ੁਰੂ ਕਰ ਦਿੱਤੀ ਹੈ|

Leave a Reply

Your email address will not be published. Required fields are marked *