ਹਥਿਆਰਾਂ ਦੀ ਗੈਰ-ਕਾਨੂੰਨੀ ਫੈਕਟਰੀ ਦਾ ਪਰਦਾਫਾਸ਼, ਮਿਲੇ 203 ਹਥਿਆਰ

ਉੱਤਰ ਪ੍ਰਦੇਸ਼, 13 ਜਨਵਰੀ (ਸ.ਬ.) ਯੂ.ਪੀ. ਵਿੱਚ ਚੋਣਾਂ ਤੋਂ ਪਹਿਲਾਂ ਰਾਜਨੀਤੀ ਆਪਣੇ ਪੜਾਅ ਤੇ ਹੈ| ਉਥੇ ਹੀ ਅੱਜ ਸੂਬੇ ਦੇ ਸ਼ਾਮਲੀ ਵਿੱਚ ਗੈਰ-ਕਾਨੂੰਨੀ ਹਥਿਆਰਾਂ ਨੂੰ ਪੁਲੀਸ ਨੇ ਜਬਤ ਕੀਤਾ ਹੈ| ਪੁਲੀਸ ਨੇ 2 ਪਿੰਡਾਂ ਵਿੱਚ ਗੈਰ-ਕਾਨੂੰਨੀ ਫੈਕਟਰੀਆਂ ਦਾ ਪਰਦਾਫਾਸ਼ ਕੀਤਾ ਹੈ| 203 ਗੈਰ-ਕਾਨੂੰਨੀ ਹਥਿਆਰਾਂ ਨੂੰ ਪੁਲੀਸ ਨੇ ਜਬਤ ਕੀਤਾ ਹੈ| ਪਿਸਤੌਲ, ਬੰਦੂਕ, ਦੇਸੀ ਕੱਟੇ ਨੂੰ ਮਿਲਾ ਕੇ 203 ਗੈਰ-ਕਾਨੂੰਨੀ ਹਥਿਆਰ ਮਿਲੇ ਹਨ| ਉਥੇ ਹੀ ਦਹਾਕਿਆਂ ਬਾਅਦ ਯੂ.ਪੀ ਵਿੱਚ ਇਸ ਤਰ੍ਹਾਂ ਨਾਲ ਗੈਰ-ਕਾਨੂੰਨੀ ਹਥਿਆਰਾਂ ਨੂੰ ਜਬਤ ਕੀਤਾ ਗਿਆ ਹੈ| ਇਸ ਨੂੰ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ| ਕਿਹਾ ਜਾ ਰਿਹਾ ਹੈ ਕਿ ਹਥਿਆਰ ਚੋਣਾਂ ਵਿੱਚ ਹਿੰਸਾ ਫੈਲਾਉਣਾ ਦਾ ਕੰਮ ਕਰ ਸਕਦੇ ਸਨ| ਪੁਲੀਸ ਨੇ ਇਸ ਮਾਮਲੇ ਵਿੱਚ ਇਕ ਆਦਮੀ ਨੂੰ ਵੀ ਗ੍ਰਿਫਤਾਰ ਕੀਤਾ ਹੈ| ਇਸ ਪੂਰੇ ਮਾਮਲੇ ਦੀ ਜਾਂਚ ਲਈ ਪੁਲੀਸ ਜੁੱਟ ਗਈ ਹੈ|

Leave a Reply

Your email address will not be published. Required fields are marked *