ਹਥਿਆਰ ਬਣਾਉਂਦਾ ਇੱਕ ਵਿਅਕਤੀ ਕਾਬੂ, ਇੱਕ ਫਰਾਰ

ਜੌਨਪੁਰ, 17 ਜਨਵਰੀ (ਸ.ਬ.) ਉੱਤਰ ਪ੍ਰਦੇਸ਼ ਵਿੱਚ ਜੌਨਪੁਰ ਦੇ ਜ਼ਫਰਾਬਾਦ ਖੇਤਰ ਵਿੱਚ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ਨੂੰ ਬੇਨਕਾਬ ਕਰਦੇ ਹੋਏ ਪੁਲੀਸ ਨੇ ਹਥਿਆਰ ਬਣਾਉਂਦੇ ਸਮੇਂ ਇਕ ਬਦਮਾਸ਼ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ ਹਥਿਆਰ ਆਦਿ ਬਰਾਮਦ ਕੀਤੇ| ਐਸ. ਪੀ. (ਸੁਪਰਡੈਂਟ ਆਫ ਪੁਲੀਸ) ਅਤੁਲ ਸਕਸੈਨਾ ਨੇ ਦੱਸਿਆ ਕਿ ਜ਼ਫਰਾਬਾਦ ਇਲਾਕੇ ਵਿੱਚ ਸਖੋਈ ਪਿੰਡ ਕੋਲ ਗੋਮਤੀ ਨਦੀ ਕਿਨਾਰੇ ਬਦਮਾਸ਼ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋ ਚਾਰ ਦੇਸੀ, ਦੋ ਅੱਧ ਬਣੇ ਤਮੰਚੇ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਬਣਾਉਣ ਦੇ ਸੰਦ ਬਰਾਮਦ ਕੀਤੇ ਹਨ| ਮੌਕੇ ਤੋਂ ਇਕ ਬਦਮਾਸ਼ ਭੱਜਣ ਵਿੱਚ ਕਾਮਯਾਬ ਹੋ ਗਿਆ|
ਉਨ੍ਹਾਂ ਨੇ ਦੱਸਿਆ ਕਿ ਕੇਰਾਕਤ ਅਤੇ ਜ਼ਫਰਾਬਾਦ ਥਾਣੇ ਦਾ ਹਿਸਟਰੀ-ਸ਼ੀਟਰ ਮਹਿੰਦਰ  ਯਾਦਵ ਹਥਿਆਰ    ਵੇਚਣ ਦਾ ਕੰਮ ਕਰਦਾ ਹੈ, ਜੋ ਅਜੇ ਫ਼ਰਾਰ ਹੈ| ਫ਼ੜੇ ਗਏ ਬਦਮਾਸ਼ ਤੇ ਗੈਂਗਸਟਰ ਐਕਟ ਤਹਿਤ ਕਾਰਵਾਈ ਕੀਤੀ ਹੈ| ਪੁਲੀਸ ਫ਼ਰਾਰ ਬਦਮਾਸ਼ ਦੀ ਭਾਲ ਕਰ ਰਹੀ ਹੈ|

Leave a Reply

Your email address will not be published. Required fields are marked *