ਹਨੂੰਮਾਨ ਨੂੰ ਦਲਿਤ ਦੱਸਣ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਖਿਲਾਫ ਸ਼ਿਕਾਇਤ ਦਰਜ

ਨਵੀਂ ਦਿੱਲੀ, 30 ਨਵੰਬਰ (ਸ.ਬ.) ਯੂ. ਪੀ. ਦੇ ਸੀ. ਐਮ. ਯੋਗੀ ਆਦਿਤਿਆਨਾਥ ਖਿਲਾਫ ਮੁਰਾਦਾਬਾਦ ਦੀ ਕੋਰਟ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ| ਭਗਵਾਨ ਹਨੂੰਮਾਨ ਨੂੰ ਦਲਿਤ ਦੱਸਣ ਦੇ ਬਿਆਨ ਤੇ ਐਡਵੋਕੇਟ ਨੇ ਕੋਰਟ ਵਿੱਚ ਸ਼ਿਕਾਇਤ ਕੀਤੀ| ਸੀ.ਜੇ.ਐਮ. ਕੋਰਟ ਵਿੱਚ ਸ਼ਿਕਾਇਤ ਤੇ ਸੁਣਵਾਈ ਲਈ 14 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ|
ਰਾਜਸਥਾਨ ਵਿੱਚ ਚੋਣ ਜਨਸਭਾ ਵਿੱਚ ਮੁੱਖ ਮੰਤਰੀ ਦੇ ਹਨੂੰਮਾਨ ਨੂੰ ਦਲਿਤ ਸੰਬੰਧੀ ਬਿਆਨ ਦਾ ਮਾਮਲਾ ਕੋਰਟ ਵਿੱਚ ਪਹੁੰਚ ਗਿਆ ਹੈ| ਮੁਰਾਦਾਬਾਦ ਦੇ ਐਡਵੋਕੇਟ ਤ੍ਰਿਲੋਕ ਚੰਦਰ ਦਿਵਾਕਰ ਵਲੋਂ ਮੁੱਖ ਮੰਤਰੀ ਦੇ ਬਿਆਨ ਤੇ ਇਤਰਾਜ ਪ੍ਰਗਟਾਇਆ ਗਿਆ ਹੈ| ਸ਼ਿਕਾਇਤ ਪੱਤਰ ਵਿੱਚ ਇਹ ਕਿਹਾ ਗਿਆ ਹੈ ਕਿ ਮੁਖ ਮੰਤਰੀ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ|

Leave a Reply

Your email address will not be published. Required fields are marked *