ਹਨੇਰੀ ਕਾਰਨ ਸ਼ੋ ਰੂਮ ਦਾ ਛੱਜਾ ਡਿੱਗਿਆ

ਐਸ ਏ ਐਸ ਨਗਰ, 6 ਅਪ੍ਰੈਲ (ਸ.ਬ.) ਨਜਦੀਕੀ ਪਿੰਡ ਦਾਊਂ  ਨੇੜੇ ਸਥਿਤ ਗ੍ਰੀਨ ਇਨਕਲੇਵ ਕਾਲੋਨੀ ਵਿੱਚ ਅੱਜ ਇੱਕ ਇੱਕ ਸ਼ੋਰੂਮ ਦਾ ਛੱਜਾ ਡਿੱਗਣ ਕਾਰਨ ਉੱਥੇ ਖੜ੍ਹੇ ਵਾਹਨਾਂ ਦਾ ਨੁਕਸਾਨ ਹੋ ਗਿਆ|
ਇਸ ਮੌਕੇ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰੰਤੂ  ਮਲਬੇ ਦੇ ਹੇਠਾਂ ਆਉਣ ਕਾਰਨ ਇੱਕ ਕਾਰ ਅਤੇ ਕੁੱਝ ਮੋਟਰ ਸਾਈਕਲਾਂ ਦਾ ਨੁਕਸਾਨ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਬਣੀ ਮਾਰਕੀਟ ਵਿੱਚ ਬਣੇ ਸ਼ੋਰੂਮਾਂ ਵਿੱਚ ਇੰਡਸਇੰਡ ਬੈਂਕ ਦੀ ਇਮਾਰਤ ਦਾ ਉੱਪਰਲਾ ਛੱਜਾ             ਹਨੇਰੀ ਕਾਰਨ ਡਿੱਗ ਗਿਆ| ਇਸ ਥਾਂ ਤੇ ਨੇੜੇ ਹੀ ਕਾਰਨ ਬਾਜਾਰ ਵੀ ਲੱਗਦਾ ਹੈ ਪਰੰਤੂ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ|

Leave a Reply

Your email address will not be published. Required fields are marked *