ਹਨੇਰੀ ਤੋਂ ਬਾਅਦ ਸੜਕ ਤੇ ਡਿੱਗਿਆ ਦਰਖਤ ਦੋ ਦਿਨ ਬਾਅਦ ਵੀ ਨਹੀਂ ਚੁੱਕਿਆ

ਐਸ ਏ ਐਸ ਨਗਰ, 18 ਅਪ੍ਰੈਲ (ਆਰ ਪੀ ਵਾਲੀਆ) 16 ਅਪ੍ਰੈਲ ਦੀ ਅੱਧੀ ਰਾਤ ਤੋਂ ਬਾਅਦ ਸ਼ਹਿਰ ਵਿੱਚ ਆਈ ਤੇਜ ਹਨੇਰੀ ਅਤੇ ਬਰਸਾਤ ਦੌਰਾਨ ਫੇਜ਼-4 ਦੇ ਮੰਦਰ ਦੇ ਸਾਮ੍ਹਣੇ ਫੇਜ਼-4 ਦੀਆਂ ਕੋਠੀਆਂ ਦੇ ਨਾਲ ਬਣੀ ਸਲਿਪ ਰੋਡ ਤੇ ਇੱਕ ਦਰਖਤ ਡਿੱਗ ਗਿਆ ਅਤੇ 2 ਦਿਨ ਲੰਘ ਜਾਣ ਦੇ ਬਾਵਜੂਦ ਪ੍ਰਸ਼ਾਸ਼ਨ ਵੱਲੋਂ ਇਸ ਦਰਖਤ ਨੂੰ ਸਾਫ ਨਾ ਕਰਵਾਏ ਜਾਣ ਕਾਰਨ ਇਹ ਸਲਿਪ ਰੋਡ ਬੰਦ ਪਈ ਹੈ| ਇੱਥੋਂ ਦੇ ਵਸਨੀਕ ਸ੍ਰੀ ਸੁਰਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਸਬੰਧੀ ਲੋੜੀਂਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਇਹ ਦਰਖਤ ਇੱਥੋਂ ਤੁਰੰਤ ਚੁਕਵਾਇਆ ਜਾਵੇ|

Leave a Reply

Your email address will not be published. Required fields are marked *