ਹਰਜੀਤ ਸਿੰਘ ਸੱਜਣ ਨੇ ਭਾਰਤ ਦੌਰੇ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨਰ  ਨਾਲ ਮੁਲਾਕਾਤ ਕੀਤੀ

ਓਟਾਵਾ, 15 ਅਪ੍ਰੈਲ (ਸ.ਬ.) ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਆਪਣੇ ਭਾਰਤ ਦੌਰੇ ਤੇ ਆ ਰਹੇ ਹਨ| ਆਪਣੇ ਭਾਰਤ ਦੌਰੇ ਤੋਂ ਪਹਿਲਾਂ ਉਨ੍ਹਾਂ ਨੇ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਨਾਲ ਮੁਲਾਕਾਤ ਕੀਤੀ| ਉਨ੍ਹਾਂ ਕਿਹਾ ਕਿ ਉਹ ਆਪਣੇ ਭਾਰਤ ਦੌਰੇ ਨੂੰ ਲੈ ਕੇ ਉਤਸੁਕ ਹਨ| ਉਹ ਭਾਰਤ ਅਤੇ ਕੈਨੇਡਾ ਦੇ ਦੋਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਖੁਸ਼ ਹਨ| ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੌਰੇ ਵਿੱਚ ਸੁਰੱਖਿਆ, ਨਵੀਨਤਾ, ਸੱਭਿਆਚਾਰ ਅਤੇ ਵਪਾਰ ਵਰਗੇ ਮੁੱਦੇ ਮੁੱਖ ਰਹਿਣਗੇ| ਦੋਵੇਂ ਦੇਸ਼ ਇਨ੍ਹਾਂ ਮੁੱਦਿਆਂ ਤੇ ਮਿਲ ਕੇ ਕੰਮ ਕਰਨਗੇ|

Leave a Reply

Your email address will not be published. Required fields are marked *