ਹਰਪਾਲਪੁਰ ਜੋਨ ਤੋਂ ਕਾਂਗਰਸੀ ਉਮੀਦਵਾਰ ਗਗਨਦੀਪ ਜਲਾਲਪੁਰ ਨੇ ਭਰੇ ਨਾਮਜ਼ਦਗੀ ਪੱਤਰ

ਘਨੌਰ, 7 ਸਤੰਬਰ (ਅਭਿਸ਼ੇਕ ਸੂਦ) ਜਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਹਰਪਾਲਪੁਰ ਜੋਨ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜਲਾਲਪੁਰ ਵਲੋਂ ਆਪਣੇ ਸਮਰਥਕਾਂ ਦੇ ਵੱਡੇ ਕਾਫਲੇ ਨੂੰ ਨਾਲ ਲੈ ਕੇ ਆਰ.ਟੀ. ਏ. ਕਮ ਰਿਟਰਨਿੰਗ ਅਫਸਰ ਗੁਰਪ੍ਰੀਤ ਸਿੰਘ ਦੇ ਦਫਤਰ ਵਿਖੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ| ਇਸ ਦੌਰਾਨ ਸਾਬਕਾ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ, ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰੰਘ ਕੰਬੋਜ, ਹਲਕਾ ਘਨੌਰ ਤੋਂ ਵਿਧਾਇਕ ਮਦਨ ਲਾਲ ਜਲਾਲਪੁਰ, ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਤੇ ਮੇਅਰ ਸੰਜੀਵ ਬਿੱਟੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ|
ਇਸ ਮੌਕੇ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਬਾਦਲਾਂ ਵਲੋਂ 10 ਸਾਲ ਸਤਾਏ ਕਾਂਗਰਸੀ ਆਗੂਆਂ ਤੇ ਵਰਕਰਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਿਸੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਵੇਗਾ ਤੇ ਅਮਨ ਸਾਂਤੀ ਨਾਲ ਚੋਣਾਂ ਕਰਵਾਈਆਂ ਜਾਣਗੀਆਂ| ਇਸ ਮੌਕੇ ਗਗਨਦੀਪ ਜਲਾਲਪੁਰ ਤੋਂ ਇਲਾਵਾ ਲੋਹਸਿੰਬਲੀ ਜੋਨ ਤੋਂ ਪਰਮਿੰਦਰ ਸਿੰਘ ਲਾਲੀ, ਸੰਭੂ ਜੋਨ ਤੋਂ ਧਰਮਪਾਲ ਖੈਰਪੁਰ ਅਤੇ ਸੇਹਰਾ ਜੋਨ ਤੋਂ ਬੀਬੀ ਭੁਪਿੰਦਰ ਕੌਰ ਖਾਨਪੁਰ ਵਲੋਂ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ|
ਇਸ ਮੌਕੇ ਬੀਬੀ ਅਮਰਜੀਤ ਕੌਰ ਜਲਾਲਪੁਰ, ਬੀਬੀ ਗੁਰਮੀਤ ਕੌਰ, ਰਜਿੰਦਰਪਾਲ ਜਲਾਲਪੁਰ, ਸੰਦੀਪ ਕੌਰ, ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਗੁਰਦੀਪ ਸਿੰਘ ਉਂਟਸਰ ਹੈਪੀ ਸੇਹਰਾ, ਚਤਿੰਦਰਬੀਰ ਸਿੰਘ ਛਾਛੀ, ਗੁਰਿੰਦਰ ਸਿੰਘ ਦੁਆ, ਪੰਮੀ ਸਹਿਗਲ, ਹਿੰਮਤ ਸਿੰਘ ਅੰਬਾਲਾ, ਬਲਜੀਤ ਸਿੰਘ ਗਿੱਲ, ਮੋਹਣ ਸਿੰਘ ਸੰਭੂ, ਹਰਦੇਵ ਸਿੰਘ ਸਿਆਲੂ, ਅਮਰੀਕ ਖਾਨਪੁਰ, ਅੱਛਰ ਭੇਡਵਾਲ, ਰਜੇਸ਼ ਨੰਦਾ, ਵਿਜੇ ਨੰਦਾ ਹਾਜਿਰ ਸਨ|

Leave a Reply

Your email address will not be published. Required fields are marked *