ਹਰਪਾਲਪੁਰ ਵਿਖੇ ਕੈਰੀਅਰ ਗਾਈਡੈਂਸ ਤਹਿਤ ਟਾਈਪਿੰਗ ਮੁਕਾਬਲੇ ਕਰਾਏ ਗਏ

ਘਨੌਰ 3 ਅਗਸਤ (ਅਭਿਸ਼ੇਕ ਸੂਦ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਪਾਲਪੁਰ ਵਿਖੇ ਕੈਰੀਅਰ ਗਾਈਡੈਂਸ ਤਹਿਤ ਬਲਾਕ ਪੱਧਰੀ ਟਾਈਪਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਘਨੌਰ ਬਲਾਕ ਦੇ13 ਵੱਖ ਵੱਖ ਸਕੂਲਾਂ ਦੇ38 ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਦੀ ਟਾਈਪਿੰਗ ਦੇ ਮੁਕਾਬਲੇ ਕਰਾਏ ਗਏ ਇਹਨਾਂ ਮੁਕਾਬਲਿਆਂ ਦਾ ਪ੍ਰਬੰਧ ਘਨੌਰ ਬਲਾਕ ਦੇ ਬੀ, ਸੀ, ਸੀ ਮਨਜੀਤ ਸਿੰਘ ਦੀ ਅਗਵਾਈ ਹੇਠ ਉਦਮ ਕੁਮਾਰ, ਗੁਰਜੰਟ ਸਿੰਘ, ਨਿਲਾਮ ਕੁਮਾਰੀ ਅਤੇ ਰਜਨੀਸ਼ ਬੰਸਲ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਕਰਾਇਆ ਗਿਆ| ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ ਵਲੋਂ ਇਨਾਮ ਵੰਡ ਕੇ ਬਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ|

Leave a Reply

Your email address will not be published. Required fields are marked *