ਹਰਪ੍ਰੀਤ ਸਿੰਘ ਕੋਚਰ ਨੂੰ ਕੈਨੇਡਾ ਦੇ ਇਮੀਗਰੇਸ਼ਨ, ਸ਼ਰਣਾਰਥੀ ਅਤੇ ਸਿਟੀਜ਼ਨਸ਼ਿਪ ਵਿਭਾਗ ਦਾ ਐਸੋਸੀਏਟ ਡਿਪਟੀ ਮੰਤਰੀ ਬਣਾਇਆ

ਟੋਰਾਂਟੋ, 22 ਜੁਲਾਈ (ਸ.ਬ.)  ਕੈਨੇਡਾ ਦੇ ਚੀਫ ਵੈਟਰਨੇਰੀਅਨ ਡਾ. ਹਰਪ੍ਰੀਤ ਸਿੰਘ ਕੋਚਰ ਨੂੰ ਕੈਨੇਡਾ ਦੇ ਇਮੀਗਰੇਸ਼ਨ, ਸ਼ਰਣਾਰਥੀ ਅਤੇ ਸਿਟੀਜ਼ਨਸ਼ਿਪ ਵਿਭਾਗ ਦਾ ਐਸੋਸੀਏਟ ਡਿਪਟੀ ਮੰਤਰੀ ਬਣਾਇਆ ਗਿਆ ਹੈ| ਪਹਿਲਾਂ ਉਹ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਦਾ ਕੰਮ ਦੇਖ ਰਹੇ ਸਨ ਅਤੇ ਹੁਣ ਕੈਨੇਡਾ ਦੇ ਇਮੀਗਰੇਸ਼ਨ, ਸ਼ਰਣਾਰਥੀ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਮੰਤਰੀ ਦਾ ਭਾਰ ਵੰਡਾਉਣਗੇ|
ਉਨ੍ਹਾਂ ਦੀ ਥਾਂ ਡਾ. ਜਸਪਿੰਦਰ ਕੋਮਲ ਹਾਲ ਦੀ ਘੜੀ ਕੈਨੇਡਾ ਦੇ ਚੀਫ ਵੈਟਰਨੇਰੀਅਨ ਦਾ ਕੰਮ ਦੇਖਣਗੇ| ਪੰਜਾਬੀਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਕ ਹੋਰ ਪੰਜਾਬੀ ਨੂੰ ਕੈਨੇਡਾ ਨੇ ਉਚ ਸਥਾਨ ਦਿੱਤਾ ਗਿਆ ਹੈ| ਦੱਸਣਯੋਗ ਹੈ ਕਿ ਕੋਚਰ ਨੂੰ ਜਨਵਰੀ 2014 ਵਿੱਚ ਚੀਫ ਵੈਟਰਨੇਰੀਅਨ ਡਾਕਟਰ ਬਣਾਇਆ ਗਿਆ ਸੀ ਅਤੇ ਉਨ੍ਹਾਂ ਨੇ ਸੀ.ਐਫ.ਆਈ.ਏ. ਵਿੱਚ ਮਈ 2015 ਤੋਂ ਸੇਵਾ ਨਿਭਾਈ|

Leave a Reply

Your email address will not be published. Required fields are marked *