ਹਰਵਿੰਦਰ ਸਿੱਧੂ ਵਲੋਂ ਤ੍ਰਿਣਮੂਲ ਕਾਂਗਰਸ ਦੇ ਪੱਖ ਵਿਚ ਚੋਣ ਪ੍ਰਚਾਰ

ਐਸ ਏ ਐਸ ਨਗਰ, 25 ਜਨਵਰੀ (ਭਗਵੰਤ ਸਿੰਘ ਬੇਦੀ) ਤ੍ਰਿਣਮੂਲ ਕਾਂਗਰਸ ਦੇ ਹਲਕਾ ਮੁਹਾਲੀ ਤੋਂ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਜਿਲਾ ਮੁਹਾਲੀ ਤ੍ਰਿਨਮੂਲ ਕਾਂਗਰਸ ਦੇ ਕਨਵੀਨਰ ਐਡਵੋਕੇਟ ਹਰਵਿੰਦਰ ਸਿੰਘ ਸਿੱਧੂ ਨੇ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਕੇ ਚੋਣ ਪ੍ਰਚਾਰ ਸ਼ੁਰੂ ਕਰ ਦਿਤਾ| ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਤ੍ਰਿਨਮੂਲ ਕਾਂਗਰਸ ਪੰਜਾਬ  ਦੇ ਕਨਵੀਨਰ ਜਗਮੀਤ ਸਿੰਘ ਬਰਾੜ ਦੇ ਹੁਕਮ ਤੋਂ ਬਾਅਦ ਜਿਲੇ ਦੇ ਸਮੁੱਚੇ ਆਗੂ ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਕਾਕਾ ਦੇ ਹੱਕ ਵਿਚ ਚੋਣ ਪ੍ਰਚਾਰ  ਕਰਨ ਲੱਗ ਪਏ ਹਨ| ਉਹਨਾਂ ਕਿਹਾ ਕਿ ਜਗਮੀਤ ਬਰਾੜ ਦੀ ਇਮਾਨਦਾਰ ਅਤੇ ਪੰਜਾਬ ਅਤੇ ਲੋਕਾਂ ਦੇ ਹਿਤੈਸੀ ਹੋਣ ਕਾਰਨ ਲੋਕਾਂ ਵਿਚ ਆਪਣੀ ਵਖਰੀ ਹੀ ਪਹਿਚਾਣ ਹੈ| ਹਰਵਿੰਦਰ ਸਿੱਧੂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਮਰਥਕ ਲਗਾਤਾਰ ਮੁਹਾਲੀ ਸ਼ਹਿਰ ਵਿਚ  ਕੰਮ ਕਰਨਗੇ| ਉਹਨਾਂ ਹਲਕਾ ਮੁਹਾਲੀ ਦੇ ਵੋਟਰਾਂ ਨੁੰ ਜਸਵਿੰਦਰ ਸਿੰਘ ਕਾਕਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ|

Leave a Reply

Your email address will not be published. Required fields are marked *