ਹਰਸ਼ਦੀਪ ਸਿੰਘ ਸਰਾਂ ਨੇ ਦੋ ਆਵਾਰਾ ਕੁੱਤੇ ਗੋਦ ਲਏ

ਐਸ ਏ ਐਸ ਨਗਰ, 26 ਅਪ੍ਰੈਲ (ਸ.ਬ) ਪੂਡਾ ਕੰਟਰੈਕਟਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ. ਹਰਸ਼ਦੀਪ ਸਿੰਘ ਸਰਾਂ ਨੇ ਦੋ ਆਵਾਰਾ ਕੁੱਤੇ ਗੋਦ ਲਏ ਹਨ, ਇਹਨਾਂ ਕੁੱਤਿਆਂ ਨੂੰ ਉਹ ਪੂਰੀ ਖੁਰਾਕ ਦੇਣ ਦੇ ਨਾਲ ਹੀ ਸਹੀ ਢੰਗ ਨਾਲ ਦੇਖ-ਭਾਲ ਵੀ ਕਰ ਰਹੇ ਹਨ|
ਇਸ ਮੌਕੇ ਸ੍ਰੀ. ਹਰਸ਼ਦੀਪ ਸਿੰਘ ਨੇ ਕਿਹਾ ਕਿ ਕੁੱਤਾ ਮਨੁੱਖ ਦਾ ਸਭ ਤੋਂ ਵਫਾਦਾਰ ਜਾਨਵਰ ਹੈ, ਜਿਹੜਾ ਵਿਅਕਤੀ ਵੀ ਕੁੱਤੇ ਦੀ ਸੰਭਾਲ ਕਰਦਾ ਹੈ ਤਾਂ ਕੁੱਤਾ ਵੀ ਆਪਣੇ ਮਾਲਕ ਦੀ ਜਾਨ ਮਾਲ ਦੀ ਰਾਖੀ ਕਰਦਾ ਹੈ|
ਉਹਨਾਂ ਕਿਹਾ ਕਿ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹਲ ਲਈ ਹੋਰ ਲੋਕਾਂ ਨੂੰ ਵੀ ਆਵਾਰਾ ਕੁੱਤੇ ਗੋਦ ਲੈ ਲੈਣੇ ਚਾਹੀਦੇ ਹਨ|
ਇਥੇ ਇਹ ਜ਼ਿਕਰਯੋਗ ਹੈ ਕਿ ਨਗਰ ਨਿਗਮ ਮੁਹਾਲੀ ਦੇ ਮੇਅਰ ਸ੍ਰੀ. ਕੁਲਵੰਤ ਸਿੰਘ ਨੇ ਨਗਰ ਨਿਗਮ ਦੀ ਇਕ ਮੀਟਿੰਗ ਦੌਰਾਨ ਕਿਹਾ ਸੀ ਕਿ ਆਵਾਰਾ ਕੁੱਤਿਆਂ ਦੀ ਸਮੱਸਿਆਂ ਦੇ ਹਲ ਲਈ ਚਾਹੀਦਾ ਹੈ ਕਿ ਇਹਨਾਂ ਕੁੱਤਿਆਂ ਨੂੰ ਲੋਕ ਗੋਦ ਲੈ ਲੈਣ| ਉਹਨਾਂ ਕਿਹਾ ਸੀ ਕਿ ਪਿੰਡਾਂ ਵਿੱਚ ਲੋਕ ਆਵਾਰਾ ਕੁੱਤੇ ਨੂੰ ਰਲ ਮਿਲ ਕੇ ਰੋਟੀ ਪਾ ਦਿੰਦੇ ਹਨ ਤੇ ਇਹ ਕੁੱਤੇ ਵੀ ਉਹਨਾਂ ਪ੍ਰਤੀ ਵਫਾਦਾਰ ਰਹਿੰਦੇ ਹਨ|

Leave a Reply

Your email address will not be published. Required fields are marked *