ਹਰਸ਼ਪ੍ਰੀਤ ਕੌਰ ਭਮਰਾ ਨੇ ਚੋਣ ਮੁਹਿੰਮ ਭਖਾਈ


ਐਸ਼ਏ 12 ਜਨਵਰੀ (ਸ਼ਬ ਨਗਰ ਨਿਗਮ ਦੇ ਵਾਰਡ ਨੰਬਰ 21 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਹਰਸ਼ਪ੍ਰੀਤ ਕੌਰ ਰਿੰਪੀ ਭਮਰਾ ਵਲੋਂ ਆਪਣਾਂ ਚੋਣ ਪ੍ਰਚਾਰ ਤੇਜ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਫੇਜ਼ 11 ਵਿੱਚ ਇੱਕ ਚੋਣ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਬਿਨਟ ਮੰਤਰੀ ਸ੍ਰ ਬਲਬੀਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।
ਇਸ ਮੌਕੇ ਸ੍ਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨਗਰ ਨਿਗਮ ਚੋਣਾਂ ਵਿਕਾਸ ਦੇ ਮੁੱਦੇ ਤੇ ਲੜ ਰਹੀ ਹੈ ਅਤੇ ਪਾਰਟੀ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹਾ ਹੈ।
ਇਸ ਮੌਕੇ ਬੀਬੀ ਹਰਸ਼ਪ੍ਰੀਤ ਕੌਰ ਰਿੰਪੀ ਭਮਰਾ ਨੇ ਸ੍ਰ ਸਿੱਧੂ ਵਲੋਂ ਵਾਰਡ ਦੇ ਕੰਮਾਂ ਵੱਲ ਵਿਸ਼ੇਸ਼ ਧਿਆਨ ਦੇਣ ਵਾਸਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਜਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭਮਰਾ, ਜਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕੰਵਰਬੀਰ ਸਿੰਘ ਰੂਬੀ ਸਿੱਧੂ, ਗੋਚੀ ਭਮਰਾ, ਸੋਨੀ ਚਾਹਲ, ਜੋਧ ਸਿੰਘ, ਪ੍ਰੋ ਗੁਰਸ਼ਰਨ ਸਿੰਘ, ਹਰਦੇਵ ਸਿੰਘ ਸੀ ਟੀ ਯੂ, ਤਰਲੋਕ ਸਿੰਘ, ਜਸਪਾਲ ਸਿੰਘ, ਪਿ੍ਰਤਪਾਲ ਸਿੰਘ ਔਜਲਾ, ਭੁਪਿੰਦਰ ਸਿੰਘ, ਸਵਰਨ ਸਿੰਘ, ਕਿਰਪਾਲ ਸਿੰਘ ਬੇਦੀ, ਮੁਖਤਿਆਰ ਸਿੰਘ, ਜਤਿਦਰ ਸਿੱਧੂ, ਕਰਨੈਲ ਸਿੰਘ, ਗੁਰਵਿੰਦਰ ਸਿੰਘ, ਕੁਲਵੰਤ ਸਿੰਘ ਕਲੇਰ, ਸੁਰਜੀਤ ਕੌਰ ਸੈਣੀ, ਲਵਲੀ, ਮੌਂਟੀ, ਤਰਸੇਮ ਲਾਲ ਸੁਮਨ ਅਤੇ ਹੋਰ ਪਤਵੰਤੇ ਹਾਜਿਰ ਸਨ।

Leave a Reply

Your email address will not be published. Required fields are marked *