ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਸਿਰਫ ਡਰਾਮਾ : ਸੋਨੀ ਗਰਗ

ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਸਿਰਫ ਡਰਾਮਾ : ਸੋਨੀ ਗਰਗ
ਸ਼ਿਵਸੈਨਾ ਵਲੋਂ ਕਿਸਾਨ ਵਿਰੋਧੀ ਐਕਟ ਵਾਪਸ ਲੈਣ ਦੀ ਮੰਗ

ਐਸ ਏ ਐਸ ਨਗਰ, 22 ਸਤੰਬਰ (ਸ.ਬ.) ਸ਼ਿਵਸੈਨਾ ਦੀ ਇੱਕ ਮੀਟਿੰਗ ਮੁਹਾਲੀ ਸ਼ਿਵਸੈਨਾ ਦਫਤਰ ਵਿੱਚ ਪੰਜਾਬ ਸਕੱਤਰ ਸੋਨੀ  ਗਰਗ ਦੀ ਪ੍ਰਧਾਨਗੀ  ਹੇਠ ਹੋਈ ਜਿਸ ਵਿੱਚ ਮੰਗ ਕੀਤੀ ਗਈ ਕਿ ਮਿਹਨਤਕਸ਼ ਕਿਸਾਨਾਂ ਦੇ ਖਿਲਾਫ ਲਿਆਂਦੇ ਗਏ ਕਿਸਾਨ ਵਿਰੋਧੀ ਐਕਟ ਲੈ ਤੁਰੰਤ ਵਾਪਸ ਲਿਆ ਜਾਵੇ| ਮੀਟਿੰਗ ਵਿੱਚ ਮਨਪ੍ਰੀਤ ਸਿੰਘ  ਸਿੱਧੂ ਪੰਜਾਬ ਪ੍ਰਧਾਨ ਸੋਨੀਆ ਗਾਂਧੀ ਬ੍ਰਿਗੇਡ,  ਗੁਰਨਾਮ ਸਿੰਘ  ਰਾਲੀ ਕਾਂਗਰਸ ਉਪ ਪ੍ਰਮੁੱਖ ਮਾਨਸਾ ਅਤੇ ਕ੍ਰਾਂਤੀਵਾਦੀ ਪਾਂਡੁ ਮਜਦੂਰ ਯੂਨੀਅਨ ਕਾਂਗਰਸ ਜਿਲਾ ਪ੍ਰਮੁੱਖ ਮਾਨਸਾ ਵਿਸ਼ੇਸ਼ ਤੌਰ ਤੇ ਹਾਜਿਰ ਹੋਏ| 
ਇਸ ਮੌਕੇ ਸਾਂਝਾ ਬਿਆਨ ਜਾਰੀ ਕਰਦਿਆਂ ਮਨਪ੍ਰੀਤ ਸਿੱਧੂ ਅਤੇ ਸੋਨੀ  ਗਰਗ ਨੇ ਕਿਹਾ ਕਿ ਕਿਸਾਨ ਪੂਰੇ ਦੇਸ਼ ਅਤੇ ਦੁਨੀਆ ਦਾ ਢਿੱਡ ਭਰਦਾ ਹੈ ਪਰੰਤੂ ਭਾਜਪਾ ਸਰਕਾਰ ਉਸਦੇ ਖਿਲਾਫ ਵੱਡੀ ਸਾਜਿਸ਼ ਰਚ ਰਹੀ ਹੈ| ਉਹਨਾਂ ਕਿਹਾ ਕਿ  ਭਾਜਪਾ ਸਰਕਾਰ ਜੋ ਕਿਸਾਨ ਐਕਟ ਲੈ ਕੇ ਆ ਰਹੀ ਹੈ ਜਿਸ ਵਿੱਚ ਇਹ ਪੂੰਜੀਪਤੀ ਕਿਸ਼ਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਖੋਹ ਲੈਣਗੇ| ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ ਕਿਸਾਨ ਸੜਕਾਂ ਤੇ ਹਨ ਅਤੇ ਸ਼ਿਵਸੈਨਾ ਪੂਰੀ ਤਰ੍ਹਾਂ ਇਹਨਾਂ ਕਿਸਾਨਾਂ  ਦੇ ਨਾਲ ਹੈ| 
ਸ੍ਰੀ ਸੋਨੀ ਗਰਗ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨ ਵਿਰੋਧੀ ਕਾਨੂੰਨ ਨੂੰ ਲੈ ਕੇ ਕੇਂਦਰੀ ਮੰਤਰੀਮੰਡਲ ਤੋਂ ਜਿਹੜਾ ਅਸਤੀਫਾ ਦਿੱਤਾ ਹੈ ਉਹ ਸਿਰਫ ਡਰਾਮਾ ਹੈ, ਕਿਉਂਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਅਕਾਲੀ ਭਾਜਪਾ ਦੇ ਨਾਲ ਸੱਤਾ ਦਾ ਸੁਖ ਮਾਣ ਰਹੇ ਹਨ ਅਤੇ ਅਕਾਲੀ ਜੇਕਰ ਵਾਕਈ ਗੰਭੀਰ ਹਨ ਤਾਂ ਭਾਜਪਾ ਨਾਲ ਸਾਰੇ ਰਿਸ਼ਤੇ ਖਤਮ ਕਿਉਂ ਨਹੀਂ ਕਰਦੇ|

Leave a Reply

Your email address will not be published. Required fields are marked *