ਹਰਿਆਣਾ ਅਤੇ ਪੰਜਾਬ ਸਮੇਤ 5 ਸੂਬਿਆਂ ਵਿੱਚ ਇਨਕਮ ਟੈਕਸ ਵਿਭਾਗ ਦਾ ਛਾਪਾ, ਕਰੋੜਾਂ ਦੀ ਨਕਦੀ ਜ਼ਬਤ


ਨਵੀਂ ਦਿੱਲੀ, 27 ਅਕਤੂਬਰ (ਸ.ਬ.) ਇਨਕਮ ਟੈਕਸ ਵਿਭਾਗ ਨੇ ਫਰਜ਼ੀ ਬਿਲਿੰਗ ਕਰਨ ਵਾਲੇ ਇਕ ਗਿਰੋਹ ਦੇ ਦਿੱਲੀ-ਐਨ.ਸੀ.ਆਰ, ਹਰਿਆਣਾ, ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ ਸਥਿਤ 42 ਟਿਕਾਣਿਆਂ ਤੇ ਛਾਪੇਮਾਰੀ ਕਰ ਕੇ 500 ਕਰੋੜ ਰੁਪਏ ਦੀ ਬਿਲਿੰਗ ਦਾ ਖੁਲਾਸਾ ਕੀਤਾ ਹੈ| ਵਿਭਾਗ ਨੇ ਇੱਥੇ ਜਾਰੀ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ| ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਮਿਲ ਕੇ ਇਸ ਨੈਟਵਰਕ ਦਾ ਸੰਚਾਲਨ ਕਰ ਰਹੇ ਸਨ| ਬੀਤੇ ਦਿਨੀਂ ਕੀਤੀ ਗਈ ਕਾਰਵਾਈ ਵਿੱਚ 2.37 ਕਰੋੜ ਰੁਪਏ ਨਕਦ ਅਤੇ 2.89 ਕਰੋੜ ਰੁਪਏ ਦੇ ਗਹਿਣੇ ਜ਼ਬਤ ਕੀਤੇ ਗਏ ਹਨ ਅਤੇ 17 ਲਾਕਰੀ ਵੀ ਪਾਏ ਗਏ ਸਨ, ਜਿਸ ਨੂੰ ਹਾਲੇ ਖੋਲ੍ਹਣਾ ਬਾਕੀ ਹੈ|
ਛਾਪੇਮਾਰੀ ਦੌਰਾਨ ਇਸ ਨੈਟਵਰਕ ਦੇ ਪੂਰੇ ਤੰਤਰ ਦਾ ਖੁਲਾਸਾ ਹੋਇਆ ਹੈ ਅਤੇ ਇਨ੍ਹਾਂ ਦੇ ਫਰਜ਼ੀ ਬਿਲਿੰਗ ਦੇ ਲਾਭਪਾਤਰਾਂ ਵਿੱਚ ਕੰਪਨੀਆਂ ਵੀ ਸ਼ਾਮਲ ਹਨ| ਇਸ ਦੌਰਾਨ ਅਜਿਹੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ ਜਿਸ ਨਾਲ ਹੋਟਲਾਂ ਵਿੱਚ ਰੁਕਣ ਦੇ 500 ਕਰੋੜ ਰੁਪਏ ਦੀ ਐਂਟਰੀ               ਹੈ|

Leave a Reply

Your email address will not be published. Required fields are marked *