ਹਰਿਆਣਾ ਦੇ ਆਂਗਣਵਾੜੀ ਵਰਕਰਾਂ ਵਲੋਂ ਰੋਸ ਧਰਨਾ

ਚੰਡੀਗੜ੍ਹ, 5 ਮਾਰਚ (ਸ.ਬ.) ਚੰਡੀਗੜ੍ਹ ਦੇ ਸੈਕਟਰ 25 ਸਥਿਤ ਰੈਲੀ ਮੈਦਾਨ ਵਿੱਚ ਆਂਗਨਵਾੜੀ ਹੈਲਪਰ ਯੂਨੀਅਨ ਵਲੋਂ ੇ ਹਰਿਆਣਾ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ| ਇਸ ਮੌਕੇ ਯੂਨੀਅਨ ਦੀ ਪ੍ਰਧਾਨ ਸੁਮਨ ਨੇ ਦੱਸਿਆ ਕਿ ਇਹ ਹਰਿਆਣਾ ਸਰਕਾਰ ਸ਼ੁਰੂ ਕੀਤਾ ਗਿਆ ਅੰਦੋਲਨ ਪਿਛਲੇ 20 ਸਾਲ ਤੋਂ ਜਾਰੀ ਹੈ ਅਤੇ ਉਦੋਂ ਤਕ ਜਾਰੀ ਰਹੇਗਾ ਜਦੋਂ ਤੱਕ ਹਰਿਆਣਾ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ| ਉਹਨਾਂ ਕਿਹਾ ਕਿ ਹਰਿਆਣਾ ਵਿੱਚ ਆਂਗਣਵਾੜੀ ਵਰਕਰਾਂ ਨੂੰ ਸਿਰਫ ਪੰਜ ਤੋਂ ਸੱਤ ਹਜਾਰ ਰੁਪਏ ਤਨਖਾਹ ਦਿੱਤੀ ਜਾ ਰਹੀ ਹੈ| ਇਸ ਧਰਨੇ ਵਿੱਚ ਅੰਬਾਲਾ, ਕੈਥਲ, ਭਿਵਾਨੀ, ਝੱਜਰ, ਕੁਰਕਸੇਤਰ, ਰੇਵਾੜੀ, ਹਿਸਾਰ , ਸੋਨੀਪਤ, ਜੀਂਦ ਅਤੇ ਹੋਰ ਜਿਲ੍ਹਿਆਂ ਤੋਂ ਹਜਾਰਾਂ ਆਂਗਣਵਾੜੀ ਵਰਕਰਾਂ ਨੇ ਹਿੱਸਾ ਲਿਆ|
ਇਸ ਮੌਕੇ ਭਾਰੀ ਗਿਣਤੀ ਵਿੱਚ ਚੰਡੀਗੜ੍ਹ ਪੁਲੀਸ ਵੀ ਮੌਜੂਦ ਸੀ ਅਤੇ ਕਿਸੇ ਵੀ ਘਟਨਾ ਨੂੰ ਰੋਕਣ ਲਈ ਪਾਣੀ ਦੀਆਂ ਬੌਛਾਰਾਂ ਮਾਰਨ ਦਾ ਪ੍ਰਬੰਧ ਵੀ ਪੁਲੀਸ ਵਲੋਂ ਕੀਤਾ ਹੋਇਆ ਸੀ| ਇਸ ਮੌਕੇ ਚੰਡੀਗੜ੍ਹ ਪੁਲੀਸ ਨੇ ਸੈਕਟਰ 25 ਦੇ ਸਾਹਮਣੇ ਰੈਲੀ ਮੈਦਾਨ ਵਾਲੀ ਸੜਕ ਨੂੰ ਬੰਦ ਰੱਖਿਆ|

Leave a Reply

Your email address will not be published. Required fields are marked *