ਹਰਿਆਣਾ ਦੇ ਕੌਮੀ ਰਾਜਧਾਨੀ ਖੇਤਰ ਵਿਚ 200 ਕਰੋੜ ਰੁਪਏ ਦੀ ਲਾਗਤ ਨਾਲ ਸਾਇੰਸ ਸਿਟੀ ਸਥਾਪਿਤ ਕੀਤੀ ਜਾਵੇਗੀ

ਚੰਡੀਗੜ੍ਹ, 3 ਜੂਨ (ਸ.ਬ.) ਹਰਿਆਣਾ ਦੇ ਕੌਮੀ ਰਾਜਧਾਨੀ ਖੇਤਰ ਵਿਚ ਇਕ ਸਾਇੰਸ ਸਿਟੀ ਸਥਾਪਿਤ ਕੀਤੀ ਜਾਵੇਗੀ| ਲਗਭਗ 200 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੀ ਜਾਣ ਵਾਲੀ ਸਾਇੰਸ ਸਿਟੀ ਨੂੰ ਦਸੰਬਰ, 2018 ਤਕ ਪੂਰਾ ਕੀਤੇ ਜਾਣ ਦੀ ਯੋਜਨਾ ਹੈ|
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਵੀਂ ਦਿੱਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੇ ਕੇਂਦਰੀ ਸਭਿਆਚਾਰਕ ਤੇ ਸੈਰ-ਸਪਾਟਾ ਰਾਜ ਮੰਤਰੀ ਮਹੇਸ਼ ਸ਼ਰਮਾ ਦੀ ਹੋਈ ਮੀਟਿੰਗ ਵਿਚ ਹਰਿਆਣਾ ਦੇ ਕੌਮੀ ਰਾਜਧਾਨੀ ਖੇਤਰ ਵਿਚ ਸਥਾਪਿਤ ਕੀਤੀ ਜਾਣ ਵਾਲੀ ਸਾਇੰਸ ਸਿਟੀ ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਹੋਇਆ| ਹਰਿਆਣਾ ਦੇ ਕੁਰੂਕਸ਼ੇਤਰ ਦੇ ਧਾਰਮਿਕ ਤੇ ਸਭਿਆਚਾਰਕ ਸੈਰ-ਸਪਾਟਾ ਦੀ ਨਜ਼ਰ ਨਾਲ ਕੇਂਦਰ ਸਰਕਾਰ ਵੱਲੋਂ ਵਿਕਾਸ ਕਰਵਾਏ ਜਾਣ ਦੇ ਸਬੰਧ ਵਿਚ ਵੀ ਵਿਚਾਰ-ਵਟਾਂਦਰਾ ਕੀਤਾ ਗਿਆ| ਮੀਟਿੰਗ ਵਿਚ ਹਰਿਆਣਾ ਸਰਕਾਰ ਤੇ ਕੇਂਦਰੀ ਸਭਿਆਚਾਰਕ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਰਹੇ| ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਰਿਆਣਾ ਦੇ ਕੌਮੀ ਰਾਜਧਾਨੀ ਖੇਤਰ ਵਿਚ ਸਥਿਤੀ ਸੋਨੀਪਤ ਜਾਂ ਗੁਰੂਗ੍ਰਾਮ ਵਿਚ ਸਾਇੰਸ ਸਿਟੀ ਸਥਾਪਿਤ ਕੀਤਾ ਜਾਣਾ ਪ੍ਰਸਤਾਵਿਤ ਹੈ| ਸਰਵੇਖਣ ਕਰਕੇ ਸਾਇੰਸ ਸਿਟੀ ਦੀ ਸਥਾਪਨਾ ਲਈ ਥਾਂ ਨਿਰਧਾਰਿਤ ਕੀਤੀ ਜਾਵੇਗੀ|
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਕਲੇਸਰ-ਕਾਲਕਾ ਖੇਤਰ ਵਿਚ ਇਕ ਹਰਬਲ ਪਾਰਕ ਵਿਕਸਿਤ ਕਰਨ ਦੀ ਯੋਜਨਾ ਹੈ| ਸਰਸਵਤੀ ਨਦੀ ਦੇ ਉਦਮ ਥਾਂ ਤੇ ਬੰਦਾ ਬੈਰਾਗੀ ਦੀ ਰਾਜਧਾਨੀ ਲੋਹਗੜ੍ਹ  ਖੇਤਰ ਲਈ ਸੈਰ-ਸਪਾਟਾ ਵਿਕਾਸ ਕਰਨ ਦੀ ਯੋਜਨਾ ਹੈ ਗੁਰੂਗ੍ਰਾਮ ਦੇ ਧਨਚੀੜੀ ਵਿਚ ਸੈਰ-ਸਪਾਟਾ ਦੀ ਯੋਜਨਾ ਹੈ| ਚੀਨ ਦੇ ਵਾਂਡਾ ਗਰੁੱਪ ਵੱਲੋਂ ਮੰਨੋਰੰਜਨ ਸਿਟੀ ਵਿਕਸਿਤ ਕਰਨ ਦੀ ਯੋਜਨਾ ਹੈ| ਬੜਖਲ ਝੀਲ ਵਿਚ ਪਾਣੀ ਦੀ ਵਿਵਸਥਾ ਲਈ ਦੋ ਪਰਿਯੋਜਨਾਵਾਂ ਬਣਾਈਆਂ ਹਨ| ਸੂਰਜਕੁੰਡ ਵਿਚ ਸਾਲ ਵਿਚ ਦੋ ਵਾਰ ਕ੍ਰਾਫਟ ਮੇਲਾ ਆਯੋਜਿਤ ਕਰਨ ਦੀ ਯੋਜਨਾ ਹੈ|
ਮੀਟਿੰਗ ਵਿਚ ਹਰਿਆਣਾ ਦੇ ਸੈਰ-ਸਪਾਟਾ ਵਿਭਾਗ ਦੇ ਪ੍ਰਧਾਨ ਸਕੱਤਰ ਵੀ.ਐਸ.ਕੁੰਡੂ, ਰੈਜਿਡੈਂਟ ਕਮਿਸ਼ਨਰ ਆਨੰਦ ਮੋਹਨ ਸ਼ਰਣ, ਵਿਗਿਆਨ ਤੇ ਤਕਨੀਕੀ ਵਿਭਾਗ ਦੇ ਪ੍ਰਧਾਨ ਸਕੱਤਰ ਅਸ਼ੋਕ ਖੇਮਕਾ, ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਮੁਕੁਲ ਕੁਮਾਰ ਤੇ ਵਧੀਕ ਪ੍ਰਧਾਨ ਸਕੱਤਰ ਵਿਵੇਕ ਸਕਸੇਨਾ ਵੀ ਹਾਜ਼ਿਰ ਸਨ|

Leave a Reply

Your email address will not be published. Required fields are marked *