ਹਰਿਆਣਾ ਦੇ ਮੁੱਖ ਮੰਤਰੀ ਨੇ ਹਿਸਾਰ ਹਵਾਈ ਹੱਬ ਲਈ ਇਜਰਾਇਲੀ ਐਰੋਸਪੇਸ ਇੰਡਸਟਰੀ ਨੂੰ ਸੱਦਾ ਦਿੱਤਾ

ਚੰਡੀਗੜ, 10 ਮਈ (ਸ.ਬ.) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਹਿਸਾਰ ਹਵਾਈ ਹੱਬ ਵਿੱਚ ਸਹਾਇਕ ਇਕਾਈਆਂ ਦੀ ਸਥਾਪਨਾ ਦੇ ਲਈ ਇਜਰਾਇਲੀ ਐਰੋਸਪੇਸ ਇੰਡਸਟਰੀ (ਆਈ.ਏ.ਆਈ.) ਨੂੰ ਸੱਦਾ ਦਿੱਤਾ ਹੈ|
ਉਨ੍ਹਾਂ ਨੇ ਇਜਰਾਇਲੀ ਹਵਾਈ ਉਦਯੋਗ ਦੇ ਤਹਿਤ ਸਾਈਬਰ ਸੁਰੱਖਿਆ ਕੰਪਨੀਆਂ ਦੇ ਸੰਘ ਨੂੰ ਹਰਿਆਣਾ ਵਿੱਚ ਆਪਣਾ ਆਧਾਰ ਸਥਾਪਿਤ ਕਰਨ ਦੇ ਲਈ ਵੀ ਸੱਦਾ ਦਿੱਤਾ ਹੈ, ਜਿਸ ਵਿਚ ਦੁਨੀਆ ਦੀ 200 ਸੱਭ ਤੋਂ ਵਧੀਆ ਕੰਪਨੀਆਂ ਹਨ|
ਮੁੱਖ ਮੰਤਰੀ ਨੇ ਆਈ.ਏ.ਆਈ. ਦੇ ਆਪਣੇ ਦੌਰੇ ਦੇ ਦੌਰਾਨ ਇਹ ਸੱਦਾ ਦਿੱਤਾ, ਜਿੱਥੇ ਉਨ੍ਹਾਂ ਨੇ ਇਜਰਾਇਲੀ ਅਧਿਕਾਰੀਆਂ ਨੇ ਐਰੋਸਪੇਸ ਅਤੇ ਰੱਖਿਆ ਉਦਯੋਗ ਦੇ ਖੇਤਰ ਵਿੱਚ ਕੀਤੇ ਗਏੇ ਨਵੀਨਤਾ ਬਾਰੇ ਜਾਣਕਾਰੀ ਦਿੱਤੀ| ਚਰਚਾ ਦੇ ਦੌਰਾਨ ਆਈ.ਏ.ਆਈ. ਦੇ ਅਧਿਕਾਰੀਆਂ ਨੇ ਹਵਾਈ ਕੇਂਦਰ ਵਿਚ ਡੂੰਘੀ ਦਿਲਚਸਪੀ ਵਿਖਾਈ ਅਤੇ ਅਗਲੇ ਮਹੀਨੇ ਹਿਸਾਰ ਦਾ ਦੌਰਾ ਕਰਨ ਦੀ ਸਹਿਮਤੀ ਜਤਾਈ|
ਇੱਥੇ ਇਹ ਜਿਕਰਯੋਗ ਹੈ ਕਿ ਆਈ.ਏ.ਆਈ. ਨੇ ਭਾਰਤ ਸਰਕਾਰ ਦੇ ਨਾਲ ਇਕ ਬਿਲਿਅਨ ਡਾਲਰ ਦਾ ਇਕਰਾਰਨਾਮਾ ਕੀਤਾ ਹੈ, ਜਿਸ ਦੇ ਤਹਿਤ ਉਹ ਸਥਾਨਕ ਬਾਜਾਰ ਤੋਂ 30 ਫ਼ੀਸਦੀ ਸਮੱਗਰੀ ਦਾ ਨਿਵੇਸ਼ ਜਾਂ ਖਰੀਦ ਕਰਨ ਦੇ ਲਈ ਪਾਬੰਧ ਹਨ| ਅਧਿਕਾਰੀਆਂ ਨੂੰ ਹਰਿਆਣਾ ਨੂੰ ਸਭ ਤੋ ਉਚ ਪਹਿਲ ਵਜੋਂ ਦੇਖਣ ਦਾ ਭਰੋਸਾ ਦਿੱਤਾ ਹੈ|

Leave a Reply

Your email address will not be published. Required fields are marked *