ਹਰਿਆਣਾ ਦੇ ਰਾਜ ਮੰਤਰੀ ਦੀ ਪਾਈਲਟ ਗੱਡੀ ਪਲਟੀ, ਇਕ ਮੌਤ

ਅੰਬਾਲਾ, 10 ਜਨਵਰੀ (ਸ.ਬ.)  ਬੀਤੀ ਦੇਰ ਰਾਤ ਦਿੱਲੀ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪੰਜਾਬ ਦੇ ਲਾਲੜੂ ਕੋਲ ਰਾਜ ਮੰਤਰੀ ਨਾਇਬ ਸਿੰਘ ਸੈਣੀ ਦੀ ਪਾਈਲਟ ਗੱਡੀ ਬੇਕਾਬੂ ਹੋ ਕੇ ਢਾਬੇ ਤੇ ਖੜੀ ਇਕ ਕਾਰ ਤੇ ਜਾ ਚੜ੍ਹੀ|
ਕਾਰ ਵਿੱਚ ਸਵਾਰ ਤਿੰਨ ਪੁਲੀਸ ਮੁਲਾਜ਼ਮ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ| ਜ਼ਖਮੀਆਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਚਾਲਕ ਮੁਲਾਜ਼ਮ ਦੀ ਮੌਤ ਹੋ ਗਈ| ਬਾਕੀ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ|

Leave a Reply

Your email address will not be published. Required fields are marked *