ਹਰਿਆਣਾ ਦੇ ਸਾਰੇ ਕਾਲਜਾਂ ਵਿਚ ਵਿਦਿਅਕ ਸੈਸ਼ਨ 2017-18 ਤੋਂ ਆਨਲਾਈਨ ਦਾਖਲੇ ਕੀਤੇ ਜਾਣਗੇ

ਚੰਡੀਗੜ੍ਹ, 3 ਜੂਨ (ਸ.ਬ.) ਹਰਿਆਣਾ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਸਵੈ ਵਿੱਤ ਪੋਸ਼ਿਤ ਡਿਗਰੀ ਕਾਲਜਾਂ ਵਿਚ ਵਿਦਿਅਕ ਸੈਸ਼ਨ 2017-18 ਤੋਂ ਆਨਲਾਈਨ ਦਾਖਲੇ ਕੀਤੇ ਜਾਣਗੇ| ਇਹ ਆਨਲਾਈਨ ਦਾਖਲੇ ਪ੍ਰਕ੍ਰਿਆ 8 ਜੂਨ ਤੋਂ ਸ਼ੁਰੂ ਹੋਵੇਗੀ ਅਤੇ ਇਸ ਦੀ ਆਖਰੀ ਮਿਤੀ 30 ਜੂਨ ਹੋਵੇਗੀ|
ਉਚੇਰੀ ਸਿਖਿਆ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗ੍ਰੈਜੂਏਟ ਅਧੀਨ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਪਹਿਲੇ ਸਾਲ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੇ ਰੋਲ ਨੰਬਰ ਇਸ ਪ੍ਰਣਾਲੀ ਰਾਹੀਂ ਖੁਦ ਜਾਰੀ ਹੋ ਜਾਣਗੇ ਅਤੇ ਵਿਦਿਆਰਥੀਆਂ ਦੇ ਇਹ ਰੋਲ ਨੰਬਰ ਅਗਲੇ 2-3 ਸਾਲ, ਜਿਵੇਂ ਵੀ ਮਾਮਲਾ ਹੋਵੇ, ਤਕ ਉਹੀ ਰਹਿਣਗੇ|
ਉਨ੍ਹਾਂ ਦਸਿਆ ਕਿ ਅਗਲੀ ਜਮਾਤ ਵਿਚ ਜਾਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਅਗਾਊਂ ਈ ਚਾਲਾਨ ਸਿਰਜਿਤ ਕੀਤਾ ਜਾ ਸਕਦਾ ਹੈ| ਉਨ੍ਹਾਂ ਦਸਿਆ ਕਿ ਇਹ ਈ ਚਾਲਾਨ ਪਹਿਲੀ ਜੁਲਾਈ ਤੋਂ 16 ਜੁਲਾਈ ਤਕ ਵੈਧ ਹੋਵੇਗਾ| ਉਨ੍ਹਾਂ ਦਸਿਆ ਕਿ ਪੁਰਾਣੇ ਕਿਸੇ ਵੀ ਵਿਦਿਆਰਥੀ ਨੂੰ ਸਾਲ 2017-18 (ਇਹ ਸਿਰਫ ਸਰਕਰੀ ਕਾਲਜਾਂ ਲਈ ਲਾਗੂ ਹੈ) ਲਈ ਆਨ ਲਾਈਨ ਫਾਰਮ ਨਹੀਂ ਭਰਨਾ ਪਏਗਾ|

Leave a Reply

Your email address will not be published. Required fields are marked *