ਹਰਿਆਣਾ ਦੇ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ

ਚੰਡੀਗੜ੍ਹ, 19 ਸਤੰਬਰ (ਸ.ਬ.) ਹਰਿਆਣਾ ਦੇ ਕੁਲ 194 ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪੈਨਲ ਕੀਤਾ ਗਿਆ ਹੈ| ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਦਾ ਕਹਿਣਾ ਹੈ ਕਿ ਇਸ ਨਾਲ ਸੂਬੇ ਦੇ ਕਰੀਬ 80 ਲੱਖ ਲੋਕਾਂ ਨੂੰ ਸਿੱਧੇ ਤੌਰ ਤੇ ਮੁਫਤ ਮੈਡੀਕਲ ਸਹੂਲਤ ਦਾ ਲਾਭ ਪ੍ਰਾਪਤ ਹੋਵੇਗਾ|
ਸ੍ਰੀ ਵਿਜ ਨੇ ਦੱਸਿਆ ਕਿ ਸਾਡੀ ਸਰਕਾਰ ਵੱਲੋਂ ਦੇਸ਼ ਵਿਚ ਸਭ ਤੋਂ ਪਹਿਲਾਂ ਇਹ ਸਹੂਲੀਅਤ ਪਾਇਲਟ ਪ੍ਰੋਜੈਕਟ ਆਧਾਰ ਤੇ ਹਰਿਆਣਾ ਵਿਚ ਪਿਛਲੀ 15 ਅਗਸਤ ਤੋਂ ਸ਼ੁਰੂ ਕੀਤੀ ਸੀ| ਇਸ ਦੇ ਤਹਿਤ ਸਾਰੇ 22 ਜਿਲ੍ਹਿਆਂ ਦੇ ਸਰਕਾਰੀ ਹਸਪਤਾਲ, ਇਕ ਈ.ਐਸ.ਆਈ. ਅਤੇ ਇਕ ਮੈਡੀਕਲ ਕਾਲਜ ਵਿਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ| ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਸਤੰਬਰ ਨੂੰ ਰਾਂਚੀ ਤੋਂ ਇਸ ਯੋਜਨਾ ਦੀ ਦੇਸ਼ ਵਿਆਪੀ ਸ਼ੁਰੂਆਤ ਕਰਨਗੇ| ਇਸ ਦੇ ਤਹਿਤ ਦੇਸ਼ ਦੇ 10 ਕਰੋੜ ਪਰਿਵਾਰਾਂ ਅਤੇ ਹਰਿਆਣਾ ਦੇ 15.50 ਲੱਖ ਪਰਿਵਾਰਾਂ ਨੂੰ ਮੁਫਤ 5 ਲੱਖ ਰੁਪਏ ਤਕ ਦੀ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ|
ਉਹਨਾਂ ਦੱਸਿਆ ਕਿ ਰਾਜ ਵਿਚ ਇਸ ਯੋਜਨਾ ਨਾਲ ਲੋਕਾਂ ਨੂੰ ਲਾਭ ਮਿਲਣਾ ਵੀ ਸ਼ੁਰੂ ਹੋ ਗਿਆ ਹੈ| ਇਸ ਦੇ ਤਹਿਤ 126 ਲੋਕ ਹਸਪਤਾਲਾਂ ਵਿਚ ਭਰਤੀ ਹੋਏ ਹਨ ਅਤੇ 4556 ਲੋਕਾਂ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਗੋਲਡਨ ਰਿਕਾਰਡ ਵਿਚ ਸ਼ਾਮਿਲ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਕਿ ਅਜੇ ਤਕ ਸਰਕਾਰੀ ਹਸਪਤਾਲਾਂ ਵਿੱਚ ਇਹ ਸਹੂਲੀਅਤ ਰਾਜ ਦੇ ਸਾਰੇ 22 ਜਿਲ੍ਹਾ ਹਸਪਤਾਲਾਂ, 35 ਉਪ ਮੰਡਲ ਹਸਪਤਾਲਾਂ, 6 ਜਨਤਕ ਸਿਹਤ ਕੇਂਦਰਾਂ, 5 ਮੈਡੀਕਲ ਕਾਲਜਾਂ ਅਤੇ 4 ਈ.ਐਸ.ਆਈ. ਹਸਪਤਾਲਾਂ ਵਿਚ ਸ਼ੁਰੂ ਕੀਤੀ ਗਈ ਹੈ|
ਸ੍ਰੀ ਵਿਜ ਨੇ ਦੱਸਿਆ ਕਿ ਰਾਜ ਦੇ ਹਸਪਤਾਲਾਂ ਵਿੱਚ ਮਰੀਜਾਂ ਦੀ ਸਹੂਲੀਅਤ ਲਈ ਆਯੂਸ਼ਮਾਨ ਮਿਤਰਾਂ ਨੂੰ ਲਗਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਹੁਣ ਤਕ ਰਾਜ ਦੇ ਹਸਪਤਾਲਾਂ ਵਿੱਚ 284 ਆਯੂਸ਼ਮਾਨ ਮਿਤਰਾਂ ਦੀ ਸੇਵਾਵਾਂ ਲਈਆਂ ਜਾ ਰਹੀਆਂ ਹਨ| ਇਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ| ਇਹ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜਾਂ ਨੂੰ ਮਾਰਗਦਰਸ਼ਨ ਅਤੇ ਉਨ੍ਹਾਂ ਦੇ ਇਲਾਜ ਵਿਚ ਸਹਿਯੋਗ ਕਰਨ ਦਾ ਕੰਮ ਕਰ ਰਹੇ ਹਨ| ਇਸ ਤੋਂ ਇਲਾਵਾ 22 ਜਿਲ੍ਹਾ ਨੋਡਲ ਅਧਿਕਾਰੀ ਅਤੇ 22 ਜਿਲ੍ਹਾ ਆਈ.ਟੀ. ਮੈਨੇਜਰਾਂ ਨੂੰ ਵੀ ਆਯੂਸ਼ਮਾਨ ਭਾਰਤ ਯੋਜਨਾ ਦੇ ਸੰਚਾਲਨ ਵਿੱਚ ਲਗਾਇਆ ਗਿਆ ਹੈ|

Leave a Reply

Your email address will not be published. Required fields are marked *