ਹਰਿਆਣਾ: ਰੇਵਾੜੀ ਵਿੱਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥਣ ਨਾਲ ਗੈਂਗਰੇਪ

ਨਵੀਂ ਦਿੱਲੀ, 14 ਸਤੰਬਰ (ਸ.ਬ.) ਦੇਸ਼ ਵਿੱਚ ਬੱਚੀਆਂ ਖਿਲਾਫ ਕੁਕਰਮ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ| ਹਰਿਆਣਾ ਦੇ ਰੇਵਾੜੀ ਵਿੱਚ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਵਿਦਿਆਰਥਣ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ| ਲੜਕੀ ਜਦੋਂ ਕੋਚਿੰਗ ਤੋਂ ਪਰਤ ਰਹੀ ਸੀ ਉਸੇ ਸਮੇਂ ਉਸ ਨੂੰ ਅਗਵਾ ਕਰ ਕੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ| ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ| ਪੁਲੀਸ ਮੁਤਾਬਕ ਲੜਕੀ ਰੇਲਵੇ ਪਰੀਖਿਆ ਦੀ ਤਿਆਰੀ ਕਰ ਰਹੀ ਸੀ| ਉਹ ਇਸ ਲਈ ਮਹੇਂਦਰਗੜ ਦੇ ਕਨੀਨਾ ਵਿਚ ਕੋਚਿੰਗ ਲੈ ਰਹੀ ਸੀ| ਕੋਚਿੰਗ ਤੋਂ ਵਾਪਸ ਆਉਂਦੇ ਸਮੇਂ ਤਿੰਨ ਨੌਜਵਾਨਾਂ ਨੇ ਉਸ ਨੂੰ ਅਗਵਾਹ ਕਰ ਲਿਆ ਅਤੇ ਨਸ਼ੀਲਾ ਪਦਾਰਥ ਪਿਲਾ ਕੇ ਉਸ ਨਾਲ ਕੁਕਰਮ ਕੀਤਾ| ਪੁਲੀਸ ਨੇ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ|ਹਰਿਆਣਾ ਵਿੱਚ ਰੇਪ ਦੀਆਂ ਖਬਰਾਂ ਆਏ ਦਿਨ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ| 13 ਸਤੰਬਰ ਨੂੰ ਹੀ ਗੁਰੂਗ੍ਰਾਮ ਵਿੱਚ ਇਕ ਮਹਿਲਾ ਨਾਲ ਕਾਰ ਵਿੱਚ ਗੈਂਗਰੇਪ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ| ਪੀੜਤਾ ਨੇ ਮਹਿਲਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੋ ਵਿਅਕਤੀਆਂ ਨੇ ਮਾਨੇਸਰ ਇਲਾਕੇ ਵਿਚ ਉਸ ਦੇ ਨਾਲ ਕਾਰ ਵਿੱਚ ਰੇਪ ਕੀਤਾ| ਮਹਿਲਾ ਦੀ ਸ਼ਿਕਾਇਤ ਉਤੇ ਪੁਲੀਸ ਨੇ ਤੁਰੰਤ ਉਸ ਦਾ ਮੈਡੀਕਲ ਕਰਾਇਆ| ਫਿਰ ਗੈਂਗਰੇਪ ਦੀ ਧਾਰਾ ਵਿੱਚ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ| ਮਹਿਲਾ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ| ਗੁਰੂਗ੍ਰਾਮ ਵਰਗੇ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਮਹਿਲਾ ਸੁਰੱਖਿਆ ਨੂੰ ਲੈ ਕੇ ਰਾਜ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹਦਾ ਹੈ|

Leave a Reply

Your email address will not be published. Required fields are marked *