ਹਰਿਆਣਾ ਵਿੱਚ ਕੋਰੋਨਾ ਦੀ ਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਸ਼ੁਰੂ, ਅਨਿਲ ਵਿਜ ਨੂੰ ਲੱਗਾ ਟੀਕਾ


ਰੋਹਤਕ, 20 ਨਵੰਬਰ (ਸ.ਬ.) ਕੋਰੋਨਾ ਨਾਲ ਜੰਗ ਵਿੱਚ ਭਾਰਤ ਬਾਇਓਟੇਕ ਦੀ ਕੋਵੈਕਸੀਨ ਦਾ ਅੱਜ  ਤੋਂ ਤੀਜਾ ਟ੍ਰਾਇਲ ਸ਼ੁਰੂ ਹੋ ਗਿਆ ਹੈ| ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੀ ਉਨ੍ਹਾਂ ਵਲੰਟੀਅਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਉੱਪਰ ਇਸ ਵੈਕਸੀਨ ਦਾ ਟ੍ਰਾਇਲ ਹੋ ਰਿਹਾ ਹੈ|    ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਹਰਿਆਣਾ ਦੇ ਰੋਹਤਕ ਤੋਂ  ਅੱਜ ਸ਼ੁਰੂ ਹੋ ਗਿਆ ਹੈ| ਅਨਿਲ ਵਿਜ ਨੂੰ ਅੰਬਾਲਾ ਕੈਂਟ ਸਥਿਤ ਨਾਗਰਿਕ ਹਸਪਤਾਲ ਵਿੱਚ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ| ਵੈਕਸੀਨ ਦੇਣ ਤੋਂ ਪਹਿਲਾਂ ਟੀਮ ਨੇ ਐਂਟੀਬਾਡੀ ਅਤੇ ਆਰ.ਟੀ.ਪੀ.ਆਰ. ਜਾਂਚ ਲਈ ਉਨ੍ਹਾਂ ਦੇ ਸੈਂਪਲ ਲਏ| ਦੇਸ਼ ਵਿੱਚ ਕੁੱਲ 25 ਹਜ਼ਾਰ 800 ਲੋਕਾਂ ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ| ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਸੀ ਕਿ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ ਅੱਜ ਤੋਂ ਸ਼ੁਰੂ ਹੋ ਗਿਆ ਹੈ| ਪਹਿਲੇ 200 ਵਲੰਟੀਅਰ ਨੂੰ ਡੋਜ਼ ਦਿੱਤੀ ਗਈ ਹੈ|
ਪੀ.ਜੀ.ਆਈ. ਰੋਹਤਕ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਵੈਕਸੀਨ ਦੀਆਂ 2 ਡੋਜ਼ ਹੋਣਗੀਆਂ| ਪਹਿਲੀ ਡੋਜ ਦੇਣ ਤੋਂ 28 ਦਿਨਾਂ ਬਾਅਦ ਦੂਜੀ ਡੋਜ਼ ਦਿੱਤੀ ਜਾਵੇਗੀ| ਸਾਨੂੰ ਉਮੀਦ ਹੈ ਕਿ ਵੈਕਸੀਨ 90 ਫੀਸਦੀ ਤੋਂ ਵੱਧ ਕਾਰਗਰ ਹੋਵੇਗੀ|  ਜਿਕਰਯੋਗ ਹੈ ਕਿ ਭਾਰਤ ਬਾਇਓਟੇਕ ਇੰਡੀਅਨ ਕੰਪਨੀ ਹੈ, ਜੋ ਕੋਵੈਕਸੀਨ ਦੇ ਨਾਂ ਨਾਲ ਕੋਰੋਨਾ ਦੀ ਵੈਕਸੀਨ ਤੇ ਕੰਮ ਕਰ ਰਹੀ ਹੈ| ਭਾਰਤ ਬਾਇਓਟੇਕ ਵੈਕਸੀਨ ਦਾ ਨਿਰਮਾਣ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨਾਲ ਮਿਲ ਕੇ ਕਰ ਰਹੀ ਹੈ| ਦੇਸ਼ ਵਿੱਚ ਕੁੱਲ 25 ਹਜ਼ਾਰ 800 ਲੋਕਾਂ ਤੇ ਵੈਕਸੀਨ ਦਾ ਟ੍ਰਾਇਲ ਹੋਣਾ ਹੈ| ਇਸ ਦੌਰਾਨ ਉਨ੍ਹਾਂ ਵਿੱਚ ਐਂਟੀਬਾਡੀ ਦੀ ਸਥਿਤੀ ਦਾ ਅਧਿਐਨ ਕੀਤਾ ਜਾਵੇਗਾ|

Leave a Reply

Your email address will not be published. Required fields are marked *