ਹਰਿਆਣਾ ਵਿੱਚ ਗਠਜੋੜ ਲਈ ਕੇਜਰੀਵਾਲ ਨੇ ਰਾਹੁਲ ਨੂੰ ਕੀਤੀ ਅਪੀਲ

ਨਵੀਂ ਦਿੱਲੀ, 13 ਮਾਰਚ (ਸ.ਬ.) ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਵਾਰ ਫਿਰ ਰਾਹੁਲ ਗਾਂਧੀ ਤੋਂ ਗਠਜੋੜ ਦੀ ਅਪੀਲ ਕੀਤੀ ਹੈ| ਅਰਵਿੰਦ ਕੇਜਰੀਵਾਲ ਨੇ ਇਸ ਵਾਰ ਦਿੱਲੀ ਲਈ ਨਹੀਂ ਸਗੋਂ ਹਰਿਆਣਾ ਵਿੱਚ ਹੱਥ ਮਿਲਾਉਣ ਦੀ ਗੱਲ ਕਹੀ ਹੈ| ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੇ ਲੋਕ ਅਮਿਤ ਸ਼ਾਹ ਅਤੇ ਮੋਦੀ ਦੀ ਜੋੜੀ ਨੂੰ ਹਰਾਉਣਾ ਚਾਹੁੰਦੇ ਹਨ| ਜੇਕਰ ਹਰਿਆਣਾ ਵਿੱਚ ਜੇ.ਜੇ.ਪੀ. (ਜਨਨਾਇਕ ਜਨਤਾ ਪਾਰਟੀ), ‘ਆਪ’ ਅਤੇ ਕਾਂਗਰਸ ਇਕੱਠੇ ਲੜਦੇ ਹਨ ਤਾਂ ਹਰਿਆਣਾ ਦੀਆਂ 10 ਸੀਟਾਂ ਤੇ ਭਾਜਪਾ ਹਾਰੇਗੀ| ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਇਸ ਤੇ ਵਿਚਾਰ ਕਰਨ ਲਈ ਕਿਹਾ ਹੈ|
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਦਿੱਲੀ ਵਿੱਚ ਕਾਂਗਰਸ ਨਾਲ ਹੱਥ ਮਿਲਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਪਰ ਕਾਂਗਰਸ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਸੀ| ਜਿਸ ਤੋਂ ਨਾਰਾਜ਼ ਹੋ ਕੇ ਕੇਜਰੀਵਾਲ ਨੇ ਕਿਹਾ ਸੀ ਕਿ ਦੋਹਾਂ (ਭਾਜਪਾ ਅਤੇ ਕਾਂਗਰਸ) ਦਰਮਿਆਨ ਅਪਵਿੱਤਰ ਗਠਜੋੜ ਦੀ ਗੱਲ ਕਹੀ ਸੀ|

Leave a Reply

Your email address will not be published. Required fields are marked *