ਹਰਿਆਣਾ ਸਰਕਾਰ ਨੇ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1 ਜਨਵਰੀ 2016 ਤੋਂ 7ਵੇਂ ਤਨਖਾਹ ਕਮਿਸ਼ਨ ਦੀ ਸਿਫ਼ਾਰਿਸ਼ਾਂ ਅਨੁਸਾਰ ਵੇਤਨਮਾਨ ਦੇਣ ਦੀ ਮੰਜੂਰੀ ਦਿੱਤੀ

ਚੰਡੀਗੜ੍ਹ, 3 ਅਗਸਤ (ਸ.ਬ.) ਹਰਿਆਣਾ ਸਰਕਾਰ ਨੇ ਸੂਬੇ ਦੇ 7 ਸਰਕਾਰੀ ਯੂਨੀਵਰਸਿਟੀਆਂ, ਸਰਕਾਰੀ ਕਾਲਜਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1 ਜਨਵਰੀ 2016 ਤੋਂ 7ਵੇਂ ਤਨਖਾਹ ਕਮਿਸ਼ਨ ਦੀ ਸਿਫ਼ਾਰਿਸ਼ਾਂ ਅਨੁਸਾਰ ਵੇਤਨਮਾਨ ਦੇਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ| ਇਸ ਨਾਲ ਸਰਕਾਰੀ ਖਜਾਨੇ ਤੇ 230.6 ਕਰੋੜ ਸਾਲਾਨਾ ਦਾ ਵਾਧੂ ਭਾਰ ਪਵੇਗਾ|
ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਅੱਜ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦਾ ਵਿੱਚ ਤਨਖਾਹ ਵਾਧੇ ਨਾਲ ਸੂਬੇ ਦੇ ਵੱਖ-ਵੱਖ ਕਾਲਜਾਂ ਅਤੇ ਯੂਟੀਵਰਸਿਟੀਆਂ ਵਿਚ 2853 ਅਹੁਦਿਆਂ ਤੇ ਕੰਮ ਕਰ ਰਹੇ ਟੀਚਿੰਗ ਅਤੇ ਨਾਨ-ਟੀਚਿੰਗ ਅਮਲੇ ਨੂੰ ਲਾਭ ਹੋਵੇਗਾ|
ਉਹਨਾਂ ਦੱਸਿਆ ਕਿ ਸੱਤਵਾਂ ਵੇਤਨਮਾਨ ਲਾਗੂ ਹੋ ਜਾਣ ਦੇ ਬਾਅਦ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਸਿਸਟੈਂਟ ਪ੍ਰੋਫ਼ੈਸਰਾਂ ਨੂੰ 57,700 ਰੁਪਏ ਤੋਂ ਲੈ ਕੇ 79,800 ਰੁਪਏ, ਐਸੋਸੀਏਟ ਪ੍ਰੋਫ਼ੈਸਰਾਂ ਨੂੰ 1,31,400 ਰੁਪਏ ਅਤੇ ਪ੍ਰੋਫ਼ੈਸਰਾਂ ਨੂੰ 1,44,200 ਰੁਪਏ ਤੋਂ ਲੈ ਕੇ 1,82,200 ਰੁਪਏ ਵੇਤਨਮਾਨ ਮਿਲੇਗਾ, ਜਦੋਂ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਸਿਸਟੈਂਟ ਲਾਇਬ੍ਰੇਰੀਅਨ ਨੂੰ 57,700 ਰੁਪਏ ਤੋਂ ਲੈ ਕੇ 68,900 ਰੁਪਏ, ਡਿਪਟੀ ਲਾਇਬ੍ਰੇਰੀਅਨ ਨੂੰ 79,800 ਰੁਪਏ ਤੋਂ ਲੈ ਕੇ 1,31,400 ਰੁਪਏ ਅਤੇ ਲਾਇਬ੍ਰੇਰੀਅਨ ਨੂੰ 1,44,200 ਰੁਪਏ ਵੇਤਨ ਮਿਲੇਗਾ|
ਉਨ੍ਹਾਂ ਦਸਿਆ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਫ਼ਿਜੀਕਲ ਐਜੂਕੇਸ਼ਨ ਅਤੇ ਸਪੋਰਟਸ ਵਿਭਾਗਾਂ ਦੇ ਅਸਿਸਟੈਂਟ ਡਾਇਰੈਕਟਰ ਨੂੰ 57,700 ਰੁਪਏ ਤੋਂ ਲੈ ਕੇ 68,900 ਰੁਪਏ, ਡਿਪਟੀ ਡਾਇਰੈਕਟਰ ਨੂੰ 79,800 ਰੁਪਏ ਤੋਂ ਲੈ ਕੇ 1,31,400 ਰੁਪਏ ਅਤੇ ਡਾਇਰੈਕਟਰ ਨੂੰ 1,44,200 ਰੁਪਏ ਵੇਤਨਮਾਨ ਮਿਲੇਗਾ|
ਉਨ੍ਹਾਂ ਦਸਿਆ ਕਿ ਹੁਣ ਯੂਟੀਵਰਸਿਟੀਆਂ ਦੇ ਰਜਿਸਟ੍ਰਾਰ ਅਤੇ ਪ੍ਰੀਖਿਆ ਕੰਟਰੋਲਰ ਨੂੰ 1,44,200 ਰੁਪਏ, ਸਬ ਰਜਿਸਟ੍ਰਾਰ ਅਤੇ ਸਬ ਪ੍ਰੀਖਿਆ ਕੰਟਰੋਲਰ ਨੂੰ 79,800 ਰੁਪਏ ਅਤੇ ਅਸਿਸਟੈਂਟ ਰਜਿਸਟ੍ਰਾਰ ਅਤੇ ਅਸਿਸਟੈਂਟ ਪ੍ਰੀਖਿਆ ਕੰਟਰੋਲਰ ਨੂੰ 56,100 ਰੁਪਏ ਦਾ ਵੇਤਨਮਾਨ ਮਿਲੇਗਾ| ਉਨ੍ਹਾਂ ਨੇ ਦਸਿਆ ਕਿ ਹੁਣ ਪ੍ਰੋ ਵਾਇਸ ਚਾਂਸਲਰ ਅਤੇ ਚਾਂਸਲਰ ਨੂੰ ਵੀ 7ਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਵੇਤਨਮਾਨ ਮਿਲੇਗਾ

Leave a Reply

Your email address will not be published. Required fields are marked *