ਹਰਿਆਣਾ ਸਰਕਾਰ ਨੇ ਬਿਜਲੀ ਦਰਾਂ ਘਟਾਈਆਂ

ਚੰਡੀਗੜ, 11 ਸਤੰਬਰ (ਸ.ਬ.) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਤੋਹਫ਼ਾ ਦਿੰਦਿਆਂ ਐਲਾਨ ਕੀਤਾ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 200 ਰੁਪਏ ਯੂਨਿਟ ਤਕ ਆਉਂਦਾ ਹੈ ਉਨ੍ਹਾਂ ਨੂੰ 4.50 ਰੁਪਏ ਦੀ ਥਾਂ ਹੁਣ 2.50 ਰੁਪਏ ਦੀ ਦਰ ਨਾਲ ਪ੍ਰਤੀ ਯੂਨਿਟ ਬਿਜਲੀ ਦਾ ਭੁਗਤਾਨ ਕਰਨਾ ਹੋਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਜੇ ਕਿਸੇ ਗਰੀਬ ਪਰਿਵਾਰ ਦੀ ਬਿਜਲੀ ਦੀ ਖਪਤ 50 ਯੂਨਿਟ ਤਕ ਰਹਿੰਦੀ ਹੈ ਤਾਂ ਉਸ ਪਰਿਵਾਰ ਨੂੰ ਬਿਜਲੀ ਦੀ ਦਰਾਂ 2 ਰੁਪਏ ਪ੍ਰਤੀ ਯੂਨਿਟ ਦੇ ਅਨੁਸਾਰ ਲਗਾਈ ਜਾਵੇਗੀ|
ਮੁੱਖ ਮੰਤਰੀ ਨੇ ਅੱਜ ਇੱਥੇ ਵਿਧਾਨ ਸਭਾ ਵਿਚ ਇਹ ਐਲਾਨ ਕੀਤੇ| ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ 200 ਤੋਂ 500 ਯੂਨਿਟ ਦੇ ਵਿਚ ਆਉਂਦਾ ਹੈ ਉਨ੍ਹਾਂ ਨੂੰ ਵੀ ਨਵੀਂ ਦਰਾਂ ਦਾ ਲਾਭ ਮਿਲੇਗਾ| ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਉਨ੍ਹਾਂ ਨੂੰ ਕੁੱਲ ਲਗਭਗ 437 ਰੁਪਏ ਦਾ ਲਾਭ ਪ੍ਰਾਪਤ ਹੋਵੇਗਾ ਜੋ ਕਿ 46.6 ਫ਼ੀਸਦੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ ਹਰਿਆਣਾ ਦੇ ਅਜਿਹੇ 41 ਲੱਖ 53 ਹਜਾਰ ਖਪਤਕਾਰਾਂ ਨੂੰ ਹੋਵੇਗਾ| ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਿਹਾ ਸੀ ਕਿ ਰਾਜ ਸਰਕਾਰ ਬਿਜਲੀ ਦੀ ਦਰਾਂ ਵਿਚ ਕਮੀ ਕਰੇਗੀ ਅਤੇ ਇਹ ਕਮੀ ਲਗਭਗ ਅੱਧੀ ਹੋ ਗਈ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕਈ ਇਤਿਹਾਸਿਕ ਅਤੇ ਵਿਵਸਥਾਵਾਂ ਵਿਚ ਬਦਲਾਅ ਕਰਨ ਵਾਲੇ ਕੰਮ ਕੀਤੇ ਹਨ| ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਦੇ ਦੌਰਾਨ ਹਰਿਆਣਾ ਵਿਚ ਅਜਿਹੇ ਕੰਮ ਕੀਤੇ ਗਏ ਹਨ ਜੋ ਦੇਸ਼ ਵਿਚ ਪਹਿਲੀ ਵਾਰ ਲਾਗੂ ਕੀਤੇ ਗਏ ਹਨ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕੈਰੋਸਿਨ ਮੁਕਤ ਬਨਾਉਣ ਲਈ ਰਾਜ ਸਰਕਾਰ ਦਾ ਭਰਪੂਰ ਯੋਗਦਾਨ ਹੈ ਅਤੇ ਹਰਿਆਣਾ ਅਜਿਹਾ ਪਹਿਲਾ ਰਾਜ ਹੈ ਜੋ ਕੈਰੋਸਿਨ ਮੁਕਤ ਹੈ| ਇਸ ਤਰ੍ਹਾਂ, ਹਰਿਆਣਾ ਵਿਚ ਦੇਸ਼ ਦਾ ਪਹਿਲਾ ਕੌਸ਼ਲ ਵਿਕਾਸ ਯੂਨੀਵਰਸਿਟੀ ਵੀ ਸਥਾਪਿਤ ਕੀਤੀ ਹੈ| ਮੁੱਖ ਮੰਤਰੀ ਨੇ ਕਿਹਾ ਕਿ ਸਕਸ਼ਮ ਯੋਜਨਾ ਨੂੰ ਵੀ ਦੇਸ਼ ਵਿਚ ਸੱਭ ਤੋਂ ਪਹਿਲਾਂ ਹਰਿਆਣਾ ਵਿਚ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਪ੍ਰਸ਼ੰਸ਼ਾ ਹੋ ਰਹੀ ਹੈ|
ਮੁੱਖ ਮੰਤਰੀ ਨੇ ਕਿਹਾ ਕਿ ਪੜੀ-ਲਿਖੀ ਪੰਚਾਇਤਾਂ ਦਾ ਫ਼ੈਸਲਾ ਵੀ ਮੌਜੂਦਾ ਰਾਜ ਸਰਕਾਰ ਨੇ ਲਿਆ| ਮੁੱਖ ਮੰਤਰੀ ਨੇ ਕਿਹਾ ਕਿ ਜਿਲ੍ਹਾ ਪਰਿਸ਼ਦ ਦਾ ਸਵਰੂਪ ਵੱਧੇ ਇਸ ਦੇ ਲਈ ਇਕ ਅੰਤਰ ਜਿਲ੍ਹਾ ਪਰਿਸ਼ਦ ਬਣਾਈ ਗਈ ਹੈ| ਉਨਾਂ ਨੇ ਕਿਹਾ ਕਿ ਜਿਲ੍ਹਾ ਪਰਿਸ਼ਦ ਪਹਿਲਾ ਬਜਟ 10 ਕਰੋੜ ਰੁਪਏ ਕੀਤਾ ਸੀ ਪਰ ਹੁਣ ਇਹ ਬਜਟ ਅਗਲੇ ਸਾਲ ਤੋਂ 25 ਕਰੋੜ ਰੁਪਏ ਹੋਵੇਗਾ| ਇਸ ਤਰਾ ਮੌਜੂਦਾ ਰਾਜ ਸਰਕਾਰ ਨੇ ਵੱਖ-ਵੱਖ ਪੈਸ਼ਨਾਂ ਨੂੰ ਆਨਲਾਇਨ ਕੀਤਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ|

Leave a Reply

Your email address will not be published. Required fields are marked *