ਹਰਿਆਣਾ ਸਰਕਾਰ ਵੱਲੋਂ ਇੰਡੀਅਨ ਆਇਲ ਨਾਲ ਸਮਝੌਤਾ

ਚੰਡੀਗੜ, 11 ਸਤੰਬਰ (ਸ.ਬ.) ਹਰਿਆਣਾ ਰਾਜ ਨੂੰ ਪ੍ਰਦੂਸ਼ਣ ਮੁਕਤ ਬਨਾਉਣ ਦੀ ਦਿਸ਼ਾਂ ਵਿਚ ਰਾਜ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਕੜੀ ਵਿਚ ਪਿਛਲੇ ਦਿਨ ਇੰਡੀਅਨ ਓਇਲ ਕਾਰਪੋਰੇਸ਼ਨ ਨਾਲ ਰਾਜ ਸਰਕਾਰ ਨੇ ਇਕ ਸਮਝੌਤਾ ਕੀਤਾ ਹੈ ਅਤੇ ਇਸ ਸਮਝੌਤੇ ਦੇ ਤਹਿਤ ਰਾਜ ਵਿਚ ਕਿਸਾਨਾਂ ਵੱਲੋਂ ਜਲਾਈ ਜਾ ਰਹੀ ਪਰਾਲੀ ਨਾਲ ਐਥੋਨਾਲ ਤਿਆਰ ਕੀਤਾ ਜਾਵੇਗਾ|
ਇਸ ਸਬੰਧ ਵਿਚ ਅੱਜ ਇਹ ਜਾਣਕਾਰੀ ਹਰਿਆਣਾ ਵਿਧਾਨ ਸਭਾ ਵਿਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦਿੱਤੀ|
ਉਨ੍ਹਾਂ ਨੇ ਖੇਤੀਬਾੜੀ ਅਵਸ਼ੇਸ਼ ਅਤੇ ਪਰਾਲੀ ਦੀ ਵਰਤੋਂ ਕਰ ਕੇ ਐਥੋਨਾਲ ਤਿਆਰ ਕੀਤਾ ਜਾਵੇਗਾ ਅਤੇ ਇਸ ਦੇ ਲਈ ਪਿਛਲੇ ਦਿਨ ਇੰਡੀਅਨ ਓਇਲ ਕਾਰਪੋਰੇਸ਼ਨ ਨਾਲ ਇਕ ਸਮਝੌਤਾ ਕੀਤਾ ਹੈ| ਉਨ੍ਹਾਂ ਨੇ ਦਸਿਆ ਕਿ ਪਾਣੀਪਤ ਦੇ ਬੋਹਲੀ ਪਿੰਡ ਵਿਚ ਐਥੌਨਾਲ ਦਾ ਪਲਾਂਟ ਲਗਾਇਆ ਜਾਵੇਗਾ ਜਿਸ ਵਿਚ ਰੋਜਾਨਾ 100 ਕਿਲੋ ਲੀਟਰ ਐਥੋਨਾਲ ਤਿਆਰ ਕੀਤਾ ਜਾਵੇਗਾ| ਇਸ ਤਿਆਰ ਐਥੌਨਾਲ ਦੀ ਵਰਤੋ ਪੈਟਰੋਲੀਅਮ ਪਦਾਰਥਾਂ ਵਿਚ ਕੀਤੀ ਜਾਵੇਗੀ
ਉਨ੍ਹਾਂ ਦਸਿਆ ਕਿ ਇਸ ਪਲਾਂਟ ਲਈ ਆਲੇ-ਦੁਆਲੇ ਦੇ 50 ਕਿਲੋਮੀਟਰ ਦੇ ਦਾਇਰੇ ਨੂੰ ਇਕੱਠਾ ਕੀਤਾ ਜਾਵੇਗਾ| ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਸੀ ਸਹਿਮਤੀ ਦੇ ਤਹਿਤ ਪਰਾਲੀ ਦੇ ਮੁੱਲ ਦਿੱਤੇ ਜਾਣਗੇ|
ਉਨ੍ਹਾਂ ਨੇ ਕਿਹਾ ਕਿ ਐਥੌਨਾਲ ਪਲਾਂਟ ਦੀ ਸ਼ੁਰੂਆਤ ਹੋ ਚੁੱਕੀ ਹੈ|

Leave a Reply

Your email address will not be published. Required fields are marked *