ਹਰਿਆਵਲੇ ਬੂਟੇ ਲਗਾ ਕੇ ਮਨਾਇਆ ਗਿਆ ਵਾਤਾਵਰਣ ਦਿਵਸ

ਐਸ ਏ ਐਸ ਨਗਰ, 5 ਜੂਨ (ਸ.ਬ.) ਅੱਜ ਮੁਹਾਲੀ ਵਿਖੇ ਵਾਤਾਵਰਣ ਦਿਵਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੁਹਾਲੀ ਅਤੇ ਮੁਹਾਲੀ ਇੰਡਸਟਰੀਅਲ ਐਂਡ ਕਮਰਸ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਮੁਹਾਲੀ ਸ਼ਹਿਰ ਦੇ ਉਦਯੋਗਿਕ ਅਤੇ ਰਿਹਾਇਸ਼ੀ ਖੇਤਰ ਵਿਖੇ ਆਪਣੇ ਸਾਥੀਆਂ ਸਮੇਤ ਹਰਿਆਵਲੇ ਬੂਟੇ ਲਗਾਏ ਗਏ| ਇਸ ਮੌਕੇ ਬੋਲਦਿਆਂ ਰਾਜਾ ਮੁਹਾਲੀ ਨੇ ਕਿਹਾ ਕਿ ਸਾਨੂੰ ਸਭ ਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ| ਅੱਜ ਕੱਲ ਦੇ ਪ੍ਰਦੂਸ਼ਣ ਦੇ ਮਾਹੌਲ ਵਿੱਚ ਰਹਿਣਾ ਲਗਭਗ ਅਸੰਭਵ ਜਿਹਾ ਹੋ ਗਿਆ ਹੈ| ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ ਅਤੇ ਉਨੀ ਹੀ ਇਨ੍ਹਾਂ ਦੀ ਸਾਂਭ-ਸੰਭਾਲ ਕਰਨੀ ਵੀ ਜ਼ਰੂਰੀ ਹੈ ਤਾਂ ਜੋ ਸਾਡਾ ਵਾਤਾਵਰਣ ਪ੍ਰਦੂਸ਼ਣ ਮੁਕਤ ਅਤੇ ਸ਼ੁੱਧ ਹੋ ਸਕੇ| ਸਾਨੂੰ ਆਪਣਾ ਆਲਾ-ਦੁਆਲਾ ਗੰਦਗੀ ਰਹਿਤ ਸਾਫ਼-ਸਫਾਈ ਵਾਲਾ ਅਤੇ ਹਰਿਆਵਲ ਬੂਟਿਆਂ ਵਾਲਾ ਰੱਖਣਾ ਚਾਹੀਦਾ ਹੈ| ਇਸ ਸਮੇਂ ਜਲੇਬੀਆਂ ਅਤੇ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ| ਇਸ ਮੌਕੇ ਸਤਨਾਮ ਸਿੰਘ ਲਾਂਡਰਾਂ, ਮਲਕੀਤ ਸਿੰਘ, ਅਜਮੇਰ ਸਿੰਘ ਲੌਂਗੀਆਂ, ਹਰਮੇਸ਼ ਕੁਮਾਰ, ਮਨਜੀਤ ਸਿੰਘ ਬਾਗਬਾਨੀ ਅਧਿਕਾਰੀ, ਮਹੇਸ਼ ਚੰਦ, ਕਰਨੈਲ ਸਿੰਘ, ਨਛੱਤਰ ਸਿੰਘ, ਤਲਜਿੰਦਰ ਸਿੰਘ ਮਠਾੜੂ, ਰਾਜਦੀਪ ਸਿੰਘ, ਨੰਬਰਦਾਰ ਮੋਹਨ ਸਿੰਘ ਸਿਆਊ, ਸੁਰਮੁੱਖ ਸਿੰਘ ਸਿਆਊ, ਸੰਨੀ ਬਜਹੇੜੀ, ਗਗਨ ਬਜਹੇੜੀ, ਦਲਜੀਤ ਹੁੰਦਲ, ਕਾਕਾ ਰੌਣੀ, ਸਪਨ ਜੰਡਪੁਰੀ, ਨਵਾਬ, ਸੁੱਖਾ ਪੀਰ ਸੁਹਾਣਾ, ਸੁੱਖੀ ਸਹੌੜਾਂ, ਬਬਲੂ ਬਜਹੇੜੀ, ਬਲਕਾਰ ਲਖਨੌਰ, ਅਮਨਿੰਦਰ ਸਿੰਘ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *