ਹਰਿਆਵਲ ਪੰਜਾਬ ਮੁਹਾਲੀ ਨੇ 9 ਤਰ੍ਹਾਂ ਦੇ ਫਲਾਂ ਦੇ 60 ਬੂਟੇ ਲਗਾਏ

ਐਸ.ਏ.ਐਸ.ਨਗਰ, 20 ਜੁਲਾਈ (ਸ.ਬ.) ਹਰਿਆਵਲ ਪੰਜਾਬ ਮੁਹਾਲੀ ਵਲੋਂ ਸਿਲੀਕਾਨ ਇਨਕਲੇਵ ਸੁਸਾਇਟੀ ਸੈਕਟਰ 71 ਵਿੱਚ ਸੁਸਾਇਟੀ ਦੇ ਫਲਾਂ ਦੇ ਬਗੀਚੇ (ਬਾਸਕਟ ਬਾਲ ਕੋਰਟ ਦੇ ਨੇੜੇ) ਵਿੱਚ ਲੱਗਭੱਗ 9 ਤਰ੍ਹਾਂ ਦੇ ਫਲਾਂ ਦੇ 60 ਬੂਟੇ ਲਗਾਏ ਗਏ ਹਨ| ਇਸ ਮੌਕੇ ਇਸਰੋ ਦੇ ਸੀਨੀਅਰ ਵਿਗਿਆਨਿਕ ਅਤੇ ਗੁਣਵੱਤਾ ਨਿੰਯਤਰਣ ਪ੍ਰਭਾਗ ਦੇ ਉਪ-ਪ੍ਰਧਾਨ ਡਾ. ਠਾਕੁਰ ਐਸ. ਕੇ. ਆਰ. ਨੇ. ਜਿਲ੍ਹਾ ਵਣ ਅਧਿਕਾਰੀ ਸ੍ਰੀ ਗੁਰਮਨਪ੍ਰੀਤ ਸਿੰਘ ਦਾ ਸਵਾਗਤ ਕੀਤਾ ਜਿਨ੍ਹਾਂ ਨੇ ਬੂਟਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ| ਇਸ ਮੌਕੇ ਹਰਿਆਵਲ ਪੰਜਾਬ ਦੇ ਜਿਲ੍ਹਾ ਕਨਵੀਨਰ ਸ੍ਰੀ ਬ੍ਰਿਜ ਮੋਹਨ ਜੋਸ਼ੀ ਨੇ ਕਿਹਾ ਕਿ ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਹੀ ਬੂਟੇ ਲਗਾਏ ਗਏ ਹਨ| 
ਇਸ ਮੌਕੇ ਲਵਰਾਜ, ਰੂਪੇਸ਼, ਅਭਿਸ਼ੇਕ, ਤਪਿੰਦਰ, ਜੇ.ਐਨ. ਰਾਵ, ਅਸ਼ਿਤ, ਨਗੇਂਦਰ ਧਿਆਨੀ, ਨੀਲਿਮਾ ਧਿਆਨੀ, ਡਾ. ਸਮੀ, ਅਨੁਰੁਧਾ ਅਤੇ ਕਈ ਬੱਚੇ ਹਾਜਿਰ ਸਨ|

Leave a Reply

Your email address will not be published. Required fields are marked *