ਹਰਿਆਵਲ ਲਹਿਰ ਤਹਿਤ ਬੂਟੇ ਲਗਾਏ

ਐਸ ਏ ਐਸ ਨਗਰ, 7 ਸਤੰਬਰ (ਸ.ਬ.) ਗੁਡਮਾਰਨਿੰਗ ਲਾਫਟਰ ਕਲੱਬ, ਮੁਹਾਲੀ ਦੇ ਮੈਂਬਰਾਂ ਨੇ ਫੇਜ਼-4 ਦੇ ਬੋਗਨਵਿਲਿਆ ਪਾਰਕ ਵਿੱਚ ਨਿੰਮ ਤੇ ਅਰਜਨ ਦੇ ਬੂਟੇ ਲਗਾਏ| ਕਲੱਬ ਦੇ ਸਕੱਤਰ ਸ੍ਰ. ਸੁਖਦੀਪ ਸਿੰਘ ਨੇ ਕਿਹਾ ਕਿ ਕਲੱਬ ਵੱਲੋਂ ਖਾਲੀ ਥਾਵਾਂ ਤੇ ਹਰ ਸਾਲ ਛਾਂਦਾਰ ਬੂਟੇ ਲਗਾਏ ਜਾਂਦੇ ਹਨ ਤਾਂ ਜੋ ਦੂਸ਼ਿਤ ਹੋ ਰਹੇ ਹਵਾ-ਪਾਣੀ ਨੂੰ ਸਾਫ ਸੁਥਰਾ ਰਖਿਆ ਜਾ ਸਕੇ| ਇਸ ਮੌਕੇ ਅਜੀਤ ਝਾਅ, ਬਲਦੇਵ ਸਿੰਘ, ਰਾਮੇਸ਼ਵਰ ਗੁਪਤਾ, ਪੀ.ਐਸ. ਕੌਸ਼ਲ, ਡਾ. ਨਰਿੰਦਰ ਸਿੰਘ, ਜੇ.ਐਸ. ਸਿਧੂ, ਸਵਰਨ ਸਿੰਘ, ਆਰ.ਕੇ ਗੁਪਤਾ ਆਦਿ ਹਾਜਰ ਸਨ

Leave a Reply

Your email address will not be published. Required fields are marked *