ਹਰਿਕ੍ਰਿਸ਼ਨ ਮੁਹਾਲੀ ਨੂੰ ਮਾਨਵਾਧਿਕਾਰ ਜਨਸ਼ਕਤੀ ਪਾਰਟੀ ਪੰਜਾਬ ਦਾ ਪ੍ਰਧਾਨ ਚੁਣਿਆ

ਐਸ.ਏ.ਐਸ.ਨਗਰ, 13 ਸਤੰਬਰ (ਸ.ਬ.) ਮਾਨਵਾਧਿਕਾਰ ਜਨਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਦਵਿੰਦਰ ਕੁਮਾਰ ਪਾਠਕ ਵਲੋਂ ਹਰਿਕ੍ਰਿਸ਼ਨ ਮੁਹਾਲੀ ਨੂੰ ਮਾਨਵਾਧਿਕਾਰ ਜਨਸ਼ਕਤੀ ਪਾਰਟੀ ਦੇ ਸੂਬੀ ਪ੍ਰਧਾਨ ਪੰਜਾਬ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ| ਇਸ ਮੌਕੇ ਹਰਿਕ੍ਰਿਸ਼ਨ ਮੁਹਾਲੀ ਨੇ ਦਸਿਆ ਕਿ ਪਾਰਟੀ ਨੇ ਉਨ੍ਹਾਂ ਤੇ ਭਰੋਸਾ ਕਰਕੇ ਜੋ ਕਾਰਜ ਸੌਂਪਿਆ ਹੈ ਉਸ ਨੂੰ ਉਹ ਪੂਰੀ ਤਨਦੇਹੀ ਅਤੇ ਲਗਨ -ਨਿਸ਼ਠਾ ਨਾਲ ਨਿਭਾਉਣਗੇ| ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਦੌਰਾ ਕਰਨ ਉਪੰਰਤ ਹਰ ਜਿਲ੍ਹੇ ਵਿੱਚ ਪਾਰਟੀ ਦੇ ਜ਼ਿਲਾ ਪ੍ਰਧਾਨ ਨੂੰ ਜਲਦ ਨਿਯੁਕਤ ਕਰਨ ਜਾ ਰਹੇ ਹਨ| ਉਨ੍ਹਾਂ ਕਿਹਾ ਕਿ ਦੇਸ਼ ਦੇ ਨਾਗਰਿਕਾਂ ਨੂੰ ਵਿਸ਼ਵ ਦੇ ਸਰਵੋਤਮ ਨਾਗਰਿਕ ਬਣਾਉਣ ਲਈ ਉੱਚ ਸਿੱਖਿਆ, ਹੈਲਥ ਤੇ ਵਿਕਾਸ ਦੀ ਸੁਵਿਧਾਵਾਂ, ਜਨ ਜਾਗਰੂਕਤਾ ਅਭਿਆਨ ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਪਾਰਟੀ ਭ੍ਰਿਸ਼ਟਾਚਾਰ ਦੇ ਖਿਲਾਫ ਡੱਟ ਕੇ ਮੁਕਾਬਲਾ ਕਰਨ ਲਈ ਤਿਆਰ ਹੈ|

Leave a Reply

Your email address will not be published. Required fields are marked *