ਹਰ ਕਾਰਵਾਈ ਲਈ ਤਿਆਰ ਹੈ ਭਾਰਤੀ ਫੌਜ: ਰੱਖਿਆ ਮੰਤਰੀ

ਨਵੀਂ ਦਿੱਲੀ, 5 ਜੂਨ (ਸ.ਬ.) ਰੱਖਿਆ ਮੰਤਰੀ ਸੀਤਾਰਮਨ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ| ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਨੀ ਬੰਦ ਨਹੀਂ ਕੀਤੀ ਤਾਂ ਗੁਆਂਢੀ ਦੇਸ਼ ਨੂੰ ਇਸ ਦਾ ਜਵਾਬ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਦੇਖਦੇ ਹੋਏ ਭਾਰਤ ਚੁੱਪ ਹੈ ਅਤੇ ਇਸ ਤਿਉਹਾਰ ਦਾ ਸਨਮਾਨ ਕਰਦਾ ਹੈ ਪਰ ਸਾਡੇ ਫੌਜੀਆਂ ਦੇ ਹੱਥ ਨਹੀਂ ਬੰਨ੍ਹੇ ਹਨ| ਭਾਰਤੀ ਸੁਰੱਖਿਆ ਬਲ ਹਰ ਕਾਰਵਾਈ ਲਈ ਤਿਆਰ ਹੈ|
ਪਾਕਿਸਤਾਨ ਪਿਛਲੇ 2-3 ਦਿਨਾਂ ਤੋਂ ਜੰਗਬੰਦੀ ਦਾ ਉਲੰਘਣਾ ਕਰ ਰਿਹਾ ਹੈ| ਪਾਕਿਸਤਾਨੀ ਗੋਲਾਬਾਰੀ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ| ਬੀਤੇ ਦਿਨੀਂ ਪਾਕਿਸਤਾਨ ਆਰਮੀ ਨੇ ਭਾਰਤ ਨੂੰ ਕਿਹਾ ਕਿ ਜਦੋਂ ਕੂਟਨੀਤੀ ਫੇਲ ਹੁੰਦੀ ਹੈ ਤਾਂ ਜੰਗ ਹੁੰਦੀ ਹੈ| ਪਾਕਿਸਤਾਨੀ ਫੌਜ ਨੇ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਸਾਡੀ ਰੱਖਿਆ ਅਤੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਸਾਡੀ ਕਮਜ਼ੋਰੀ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ| ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਦੇ ਨਾਲ ਕਿਸੇ ਪ੍ਰਕਾਰ ਦੀ ਜੰਗ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਦੋਵੇਂ ਹੀ ਦੇਸ਼ ਪਰਮਾਣੂ ਹਥਿਆਰ ਮੁਕੰਮਲ ਹਨ|

Leave a Reply

Your email address will not be published. Required fields are marked *