ਹਰ ਖੇਤਰ ਵਿੱਚ ਔਰਤਾਂ ਨੇ ਕੀਤੀ ਤਰੱਕੀ : ਜਸਪ੍ਰੀਤ ਕੌਰ ਮੁਹਾਲੀ

ਹਰ ਖੇਤਰ ਵਿੱਚ ਔਰਤਾਂ ਨੇ ਕੀਤੀ ਤਰੱਕੀ : ਜਸਪ੍ਰੀਤ ਕੌਰ ਮੁਹਾਲੀ
ਫੇਜ਼ 2 ਵਿਖੇ ਮਹਿਲਾ ਦਿਵਸ ਸਬੰਧੀ ਕਰਵਾਇਆ ਸਮਾਗਮ
ਐਸ ਏ ਐਸ ਨਗਰ, 8 ਮਾਰਚ (ਸ.ਬ.) ਅੱਜ ਦੇ ਆਧੁਨਿਕ ਯੁੱਗ ਵਿੱਚ ਔਰਤਾਂ ਹਰ ਖੇਤਰ ਵਿੱਚ ਹੀ ਅਹਿਮ ਪ੍ਰਾਪਤੀਆਂ ਕਰ ਰਹੀਆਂ ਹਨ ਅਤੇ ਔਰਤਾਂ ਨੇ ਹਰ ਖੇਤਰ ਵਿੱਚ ਹੀ ਆਪਣੀ ਸਰਦਾਰੀ ਕਾਇਮ ਕੀਤੀ ਹੈ| ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਿਉਂਸਪਲ ਕਂੌਸਲਰ ਬੀਬੀ ਜਸਪ੍ਰੀਤ ਕੌਰ ਮੁਹਾਲੀ ਨੇ ਇਕ ਸਮਾਗਮ ਦੌਰਾਨ ਕੀਤਾ| ਬੀਬੀ ਜਸਪ੍ਰੀਤ ਕੌਰ ਮੁਹਾਲੀ ਫੇਜ਼ 2 ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਕਰਵਾਏ ਗਏ ਇਕ ਸਮਾਗਮ ਵਿੱਚ ਸੰਬੋਧਨ ਕਰ ਰਹੇ ਸਨ|
ਉਹਨਾਂ ਕਿਹਾ ਕਿ ਔਰਤਾਂ ਚਾਹੁਣ ਤਾਂ ਸਮਾਜ ਵਿੱਚ ਬਹੁਤ ਅੱਗੇ ਜਾ ਸਕਦੀਆਂ ਹਨ, ਇਸ ਲਈ ਉਹਨਾਂ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ| ਉਹਨਾਂ ਕਿਹਾ ਕਿ ਔਰਤ ਹੀ ਜਗਜਣਨੀ ਹੈ ਅਤੇ ਔਰਤ ਹੀ ਸਮਾਜ ਅਤੇ ਪਰਿਵਾਰ ਨੂੰ ਅੱਗੇ ਤੋਰਦੀ ਹੈ| ਔਰਤਾਂ ਬਿਨਾ ਮਨੁੱਖੀ ਜੀਵਨ ਅਧੂਰਾ ਹੈ|
ਉਹਨਾਂ ਕਿਹਾ ਕਿ ਅੱਜ ਹਰ ਖੇਤਰ ਵਿੱਚ ਹੀ ਔਰਤਾਂ ਮਰਦਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ| ਕਈ ਦੇਸ਼ਾਂ ਦੀਆਂ ਤਾਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੀ ਔਰਤਾਂ ਹੀ ਹਨ| ਇਸ ਤੋਂ ਇਲਾਵਾ ਕਈ ਵੱਡੀਆਂ ਅੰਤਰਰਾਸ਼ਟਰੀ ਕੰਪਨੀਆਂ ਵਿੱਚ ਵੀ ਔਰਤਾਂ ਅਹਿਮ ਅਹੁਦਿਆਂ ਉਪਰ ਤੈਨਾਤ ਹਨ, ਜਿਸ ਤੋਂ ਪਤਾ ਚਲਦਾ ਹੈ ਕਿ ਅੱਜ ਦੀਆਂ ਔਰਤਾਂ ਨੇ ਹਰ ਖੇਤਰ ਵਿੱਚ ਹੀ ਮਰਦਾਂ ਨੂੰ ਬਰਾਬਰ ਦੀ ਚੁਣੌਤੀ ਦਿੱਤੀ ਹੈ|
ਇਸ ਮੌਕੇ ਔਰਤਾਂ ਦੀ ਆਜ਼ਾਦੀ ਨੂੰ ਦਰਸਾਉਂਦੇ ਪ੍ਰਤੀਕਾਤਮਕ ਗੁਬਾਰੇ ਵੀ ਛੱਡੇ ਗਏ|
ਇਸ ਮੌਕੇ ਡਾ. ਪ੍ਰਭਜੀਤ ਕੌਰ, ਨੀਟਾ ਪਾਲ, ਓਕਾਰ ਕੌਰ ਮਲਹੋਤਰਾ, ਜਸਬੀਰ ਕੌਰ, ਪ੍ਰੀਤਮ ਕੌਰ, ਕਾਂਤਾ ਰਾਣੀ, ਜਸਵਿੰਦਰ ਕੌਰ, ਇੰਦਰਪ੍ਰੀਤ ਕੌਰ, ਮਨਜੀਤ ਕੌਰ ਜੱਸੀ, ਅਨੀਤਾ ਰਾਣੀ, ਪ੍ਰੀਤ ਇੰਦਰ, ਆਰਤੀ ਸ਼ਰਮਾ, ਰੇਨੂੰ ਤਿਵਾੜੀ, ਲਵਨੀਤ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ, ਸੁਨੀਤਾ ਰਾਣੀ, ਚਰਨਜੀਤ ਕੌਰ, ਸੋਨੀ ਅਤੇ ਬਲਜਿੰਦਰ ਕੌਰ ਵੀ ਮੌਜੂਦ ਸਨ|

Leave a Reply

Your email address will not be published. Required fields are marked *