‘ਹਰ ਚੀਜ਼ ਵਿੱਚ ਲੀਕ, ਚੌਕੀਦਾਰ ਵੀਕ’ – ਰਾਹੁਲ ਨੇ ਮੋਦੀ ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ, 29 ਮਾਰਚ (ਸ.ਬ.) ਸੀ.ਬੀ.ਐਸ.ਈ. ਪੇਪਰ ਲੀਕ ਮਾਮਲੇ ਵਿੱਚ ਕੇਂਦਰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ਤੇ ਆ ਗਈ ਹੈ| ਵਿਰੋਧੀ ਧਿਰ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ| ਇਸ ਮਾਮਲੇ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਤਨਜ਼ ਕੱਸਿਆ ਹੈ| ਰਾਹੁਲ ਨੇ ਟਵੀਟ ਕਰਕੇ ਲਿਖਿਆ ਹੈ ਕਿ ਡੇਟਾ ਲੀਕ, ਆਧਾਰ ਲੀਕ, ਐਸ.ਐਸ.ਸੀ. ਪ੍ਰੀਖਿਆ ਲੀਕ, ਚੋਣ ਤਰੀਕ ਲੀਕ, ਤੇ ਫਿਰ ਸੀ.ਬੀ.ਐਸ.ਈ. ਪਰਚੇ ਲੀਕ| ਹਰ ਚੀਜ਼ ਲੀਕ ਹੈ, ਚੌਕੀਦਾਰ ਵੀਕ (ਨਾ ਕਾਬਿਲ) ਹੈ|

Leave a Reply

Your email address will not be published. Required fields are marked *